ਸਿੱਧੂ ਮੂਸੇਵਾਲਾ ਕਤਲ ਮਾਮਲਾ: ਛੇਵਾਂ ਕਾਤਲ ਗ੍ਰਿਫਤਾਰ,ਨੇਪਾਲ ਬਾਰਡਰ ਤੋਂ ਫੜਿਆ ਸ਼ੂਟਰ ਦੀਪਕ ਮੁੰਡੀ
ਚੰਡੀਗੜ੍ਹ, 10 ਸਤੰਬਰ(ਵਿਸ਼ਵ ਵਾਰਤਾ)- ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸਦਾ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਮਾਨਸਾ ਦੀ ਅਦਾਲਤ ਵਿੱਚ 24 ਕਾਤਲਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਸੀ।
In a major breakthrough, @PunjabPoliceInd, in a joint operation with central agencies & #DelhiPolice, have arrested Deepak @ Mundi, absconding shooter of #SidhuMooseWala , with 2 associates.
Major victory in war against drugs & gangsters on directions of CM @BhagwantMann (1/2) pic.twitter.com/XsN9jKe3lv
— DGP Punjab Police (@DGPPunjabPolice) September 10, 2022
ਅੱਜ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਹੈ। ਦੀਪਕ ਮੁੰਡੀ ਦੇ ਨਾਲ-ਨਾਲ ਉਸ ਦੇ ਦੋ ਸਾਥੀ ਕਪਿਲ ਪੰਡਿਤ, ਰਜਿੰਦਰ ਜੋਕਰ ਵੀ ਫੜੇ ਗਏ ਹਨ। ਇਹਨਾਂ ਸਾਰਿਆਂ ਨੂੰ ਪੁਲਿਸ ਨੇ ਪੱਛਮੀ ਬੰਗਾਲ-ਨੇਪਾਲ ਸਰਹੱਦ ਤੋਂ ਕਾਬੂ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਸੂਚਨਾ ਆਧਾਰਿਤ ਅਪਰੇਸ਼ਨ ਵਿੱਚ ਇਹ ਸਫਲਤਾ ਹਾਸਲ ਕੀਤੀ ਗਈ ਹੈ। ਦੀਪਕ ਮੁੰਡੀ ਬੋਲੇਰੋ ਮੋਡੀਊਲ ਦਾ ਸ਼ੂਟਰ ਵੀ ਸੀ। ਇਸ ਦੇ ਨਾਲ ਹੀ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੇ ਹਥਿਆਰ ਲੁਕਾਉਣ ਅਤੇ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਸੀ।
ਮੂਸੇਵਾਲਾ ਦਾ ਕਤਲ 6 ਸ਼ੂਟਰਾਂ ਨੇ ਕੀਤਾ ਸੀ। ਜੋ ਕੋਰੋਲਾ ਅਤੇ ਬੋਲੇਰੋ ਮਾਡਿਊਲ ‘ਚ ਆਏ ਸਨ। ਇਨ੍ਹਾਂ ‘ਚੋਂ ਬੋਲੇਰੋ ਮੋਡਿਊਲ ਲੀਡਰ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਉਰਫ਼ ਕੁਲਦੀਪ ਤੋਂ ਬਾਅਦ ਪੁਲਿਸ ਨੇ ਦੀਪਕ ਮੁੰਡੀ ਨੂੰ ਵੀ ਫੜ ਲਿਆ ਹੈ। ਦੂਜੇ ਪਾਸੇ, ਕੋਰੋਲਾ ਮਾਡਿਊਲ ਦੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਨੇੜੇ ਭਕਨਾ ਪਿੰਡ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ।ਗੌਰਤਲਬ ਹੈ ਕਿ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਲਾਰੈਂਸ ਗੈਂਗ ਨੇ ਰਚੀ ਸੀ। ਜਿਸ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਅੰਜਾਮ ਦਿੱਤਾ ਸੀ। ਲਾਰੈਂਸ ਦਾ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਪਨ ਵੀ ਗੋਲਡੀ ਨਾਲ ਸਰਗਰਮ ਸਨ। ਸਚਿਨ ਥਾਪਨ ਨੂੰ ਅਜ਼ਰਬਾਈਜਾਨ ਅਤੇ ਅਨਮੋਲ ਨੂੰ ਕੀਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਦੋਵਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਹੁਣ ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਜਲਦ ਹੀ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ।