ਸਿੱਧੂ ਮੂਸੇਵਾਲਾ ਕਤਲਕਾਂਡ
ਸ਼ੂਟਰਾਂ ਨੂੰ ਗੱਡੀ ਮੁਹੱਈਆ ਕਰਵਾਉਣ ਵਾਲੇ ਸ਼ੱਕੀ ਨੌਜਵਾਨ ਸਮੇਤ ਇੱਕ ਹੋਰ ਨੂੰ ਪੁਲਿਸ ਨੇ ਕੀਤਾ ਕਾਬੂ
ਪੜ੍ਹੋ ਕਤਲਕਾਂਡ ਦਾ ਮਾਸਟਰਮਾਈਂਡ ਕੌਣ!
ਚੰਡੀਗੜ੍ਹ,6 ਜੂਨ(ਵਿਸ਼ਵ ਵਾਰਤਾ)-ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਸ ਨੇ ਹਰਿਆਣਾ ਦੇ ਫਤਿਹਾਬਾਦ ਤੋਂ ਦੇਵੇਂਦਰ ਉਰਫ ਕਾਲਾ ਨਾਂ ਦੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤਾ ਹੈ। ਦੇਵੇਂਦਰ ‘ਤੇ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਦੋ ਸ਼ੱਕੀਆਂ ਚਰਨਜੀਤ ਅਤੇ ਕੇਸ਼ਵ ਨੂੰ ਲੁਕਾਉਣ ਦਾ ਦੋਸ਼ ਹੈ। ਦੇਵੇਂਦਰ ਉਰਫ਼ ਕਾਲਾ ਖ਼ਿਲਾਫ਼ ਫਤਿਹਾਬਾਦ ਦੇ ਸਦਰ ਥਾਣੇ ਵਿੱਚ ਪੰਜਾਬ ਵਿੱਚ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ। ਇਸ ਦੇ ਨਾਲ ਹੀ ਇੱਕ ਹੋਰ ਵੱਡੀ ਅੱਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਨੇ ਮਾਨਸਾ ਤੋਂ ਕੇਕੜਾ ਨਾਮ ਦੇ ਨੋਜਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਉਸਨੇ ਹੀ ਕਤਲਕਾਂਡ ਨੂੰ ਅੰਜਾਮ ਦੇਣ ਵਾਲਿਆਂ ਦੀ ਮਦਦ ਕੀਤੀ ਸੀ ਅਤੇ ਉਹਨਾਂ ਨੂੰ ਗੱਡੀ ਸਮੇਤ ਹੋਰ ਸਾਮਾਨ ਵੀ ਮੁਹੱਈਆ ਕਰਵਾਇਆ ਸੀ। ਦੱਸਣਾ ਬਣਦਾ ਹੈ ਕਿ ਪੁਲਿਸ ਨੇ ਇਸ ਪੂਰੇ ਮਾਮਲੇ ਦਾ ਮੁੱਖ ਆਰੋਪੀ ਅਤੇ ਸਾਜਿਸ਼ਘਾੜਾ ਸਚਿਨ ਬਿਸ਼ਨੋਈ ਨੂੰ ਬਣਾਇਆ ਹੈ।ਸਚਿਨ ਬਿਸ਼ਨੋਈ ਨੇ ਪਿਛਲੇ ਦਿਨੀਂ ਇੱਕ ਨਿਊਜ਼ ਚੈਨਲ ਨੂੰ ਫੋਨ ਕਰਕੇ ਇਹ ਕਬੂਲਿਆ ਸੀ ਕਿ ਉਸਨੇ ਆਪਣੇ ਹੱਥਾਂ ਨਾਲ ਸਿੱਧੂ ਨੂੰ ਮਾਰਿਆ ਹੈ।
ਇਸ ਮਾਮਲੇ ਵਿੱਚ ਪੁਲਿਸ ਪੰਜਾਬ, ਰਾਜਸਥਾਨ , ਹਰਿਆਣਾ,ਦਿੱਲੀ ਅਤੇ ਮਹਾਰਾਸ਼ਟਰ ਵਿੱਚ ਵਿੱਚ ਛਾਪੇਮਾਰੀ ਕਰ ਰਹੀ ਹੈ। ਨੇਪਾਲ ਤੱਕ ਕਾਤਲਾਂ ਦੀ ਭਾਲ ਜਾਰੀ ਹੈ।