ਸਿੱਧੂ ਮੂਸੇਵਾਲਾ ਕਤਲਕਾਂਡ
ਪੰਜਾਬ ਪੁਲਿਸ ਨੂੰ ਸ਼ੂਟਰ ਅੰਕਿਤ ਸੇਰਸਾ ਸਮੇਤ ਇੱਕ ਹੋਰ ਮੁਲਜ਼ਮ ਦਾ ਮਿਲਿਆ ਟਰਾਂਜ਼ਿਟ ਰਿਮਾਂਡ
ਪੰਜਾਬ ਲਿਆ ਕੇ ਕੀਤੀ ਜਾਵੇਗੀ ਪੁੱਛਗਿੱਛ;ਹੋਣਗੇ ਨਵੇਂ ਖੁਲਾਸੇ
ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਇੱਕ ਹੋਰ ਵੱਡੀ ਅੱਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੂੰ ਸ਼ੂਟਰ ਅੰਕਿਤ ਸੇਰਸਾ ਦਾ 1 ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਇਸ ਦੇ ਨਾਲ ਹੀ ਉਸਨੂੰ ਗ੍ਰਿਫਤਾਰ ਕਰਨ ਦੀ ਇਜਾਜਤ ਵੀ ਪੁਲਿਸ ਨੂੰ ਮਿਲ ਗਈ ਹੈ। ਅੰਕਿਤ ਸੇਰਸਾ ਦੇ ਨਾਲ ਹੀ ਇੱਕ ਹੋਰ ਸ਼ੂਟਰ ਸਚਿਨ ਚੌਧਰੀ ਜੋ ਕਿ ਸਚਿਚ ਭਿਵਾਨੀ ਦੇ ਨਾਲ ਮਸ਼ਹੂਰ ਹੈ ਦਾ ਵੀ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਮਿਲਿਆ ਹੈ। ਦੋਵਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੂੰ ਅੱਜ ਹੀ ਦੇਰ ਸ਼ਾਮ ਜਾਂ ਫਿਰ ਸਵੇਰੇ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ।