ਸਿੱਧੂ ਮੂਸੇਵਾਲਾ ਕਤਲਕਾਂਡ
ਪੁਲਿਸ ਨੇ 2 ਹੋਰ ਸ਼ੱਕੀ ਨੌਜਵਾਨਾਂ ਨੂੰ ਲਿਆ ਹਿਰਾਸਤ ‘ਚ
ਪੜ੍ਹੋ ਹਿਰਾਸਤ ਚ ਲਏ ਗਏ ਨੌਜਵਾਨਾਂ ਦੀ ਕੀ ਹੈ ਕਤਲਕਾਂਡ ਵਿੱਚ ਭੂਮੀਕਾ
ਚੰਡੀਗੜ੍ਹ,9 ਜੂਨ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਹੋਰ ਅੱਪਡੇਟ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਕੇਸ਼ਵ ਅਤੇ ਚੇਤਨ ਨਾਮ ਦੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹਨਾਂ ਵਿੱਚੋਂ ਕੇਸ਼ਵ ਤੇ ਇਲਜ਼ਾਮ ਹਨ ਕਿ ਉਸਨੇ ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਸਪਲਾਈ ਕੀਤੇ ਸਨ। ਇਸ ਦੇ ਨਾਲ ਹੀ ਚੇਤਨ ਦੇ ਕੇਕੜਾ ਨਾਲ ਰਲ ਕੇ ਰੇਕੀ ਕਰਨ ਦਾ ਸ਼ੱਕ ਹੈ। ਹਾਲਾਂਕਿ ਇਸ ਬਾਰੇ ਵਿੱਚ ਪੁਲਿਸ ਵੱਲੋਂ ਕੋਈ ਵੀ ਅਧਿਕਾਰਤ ਤੌਰ ਤੇ ਹਲੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ ।