ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਸਭ ਤੋਂ ਵੱਡੀ ਖਬਰ
ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ
ਪੰਜਾਬ,ਹਰਿਆਣਾ ਅਤੇ ਮਹਾਰਾਸ਼ਟਰ ਤੱਕ ਸਮੇਤ ਹੋਰ ਵੀ ਕਈ ਰਾਜਾਂ ਨਾਲ ਸੰਬੰਧਿਤ ਸ਼ੂਟਰਾਂ ਨੇ ਦਿੱਤਾ ਕਤਲਕਾਂਡ ਨੂੰ ਅੰਜਾਮ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,6 ਜੂਨ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪੁਲਿਸ ਵੱਲੋਂ ਲਗਭਗ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਸ਼ੂਟਰ ਲਾਰੇਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਤਰਨਤਾਰਨ ਦੇ ਰਹਿਣ ਵਾਲੇ ਮਨਪ੍ਰੀਤ ਮੰਨੂ, ਜਗਰੂਪ ਸਿੰਘ ਰੂਪਾ ,ਬਠਿੰਡਾ ਦਾ ਹਰਕਮਲ ਰਾਣੂ, ਸੋਨੀਪਤ ਦਾ ਪ੍ਰਿਅਰਵਰਤ ਫੌਜੀ,ਮਨਜੀਤ ਭੋਲੂ, ਰਾਜਸਥਾਨ ਦਾ ਸੁਭਾਸ਼ ਭਾਨੂਦਾ ਅਤੇ ਮਹਾਰਾਸ਼ਟਰ ਦੇ ਪੂਣੇ ਨਾਲ ਸੰਬੰਧਿਤ ਸੋਰਵ ਮਹਾਕਾਲ ਅਤੇ ਸੰਤੋਸ਼ ਜਾਦਵ ਸ਼ਾਮਿਲ ਹਨ। ਇਹਨਾਂ ਨੂੰ ਫੜਨ ਲਈ ਇਹਨਾਂ ਸਾਰੇ ਰਾਜਾਂ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ।