ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੁੜੀ ਵੱਡੀ ਖਬਰ
ਪੜ੍ਹੋ ਹੁਣ ਤੱਕ ਕਿੰਨੇ ਗੈਂਗਸਟਰਾਂ ਅਤੇ ਸ਼ੂਟਰਾਂ ਦੀ ਹੋਈ ਗ੍ਰਿਫਤਾਰੀ
ਪੰਜਾਬ ਪੁਲਿਸ ਕਿਸਨੂੰ ਮੰਨ ਰਹੀ ਹੈ ਕਤਲਕਾਂਡ ਦਾ ਮਾਸਟਰਮਾਈਂਡ!?
ਚੰਡੀਗੜ੍ਹ,16 ਜੂਨ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਸਾਹਮਣੇ ਆ ਰਹੀ ਕਿ ਦਿੱਲੀ ਪੁਲਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਵੀ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਕਤਲਕਾਂਡ ਦਾ ਮੁੱਖ ਸ਼ਾਜਿਸ਼ਘਾੜਾ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਹੁਣ ਤੱਕ 10 ਨਾਮਜ਼ਦਗੀਆਂ ਹੋਈਆਂ ਹਨ। ਜਿਹਨਾਂ ਵਿੱਚੋਂ ਮਨਪ੍ਰੀਤ ਸਿੰਘ ਮੰਨਾ ਜਿਸਨੇ ਸ਼ੂਟਰਾਂ ਨੂੰ ਟੋਇਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ,ਮਨਪ੍ਰੀਤ ਭਾਊ,ਸਾਰਜ ਮਿੰਟੂ,ਪ੍ਰਭਦੀਪ ਪੱਪੀ ਜੋ ਕਿ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ, ਮੋਨੂੰ ਡਾਗਰ ਜਿਸਨੇ ਗੋਲਡੀ ਬਰਾੜ ਦੇ ਕਹਿਣ ਤੇ ਦੋ ਸ਼ੂਟਰ ਮੁਹੱਈਆ ਕਰਵਾਏ ਸਨ,ਪਵਨ ਬਿਸ਼ਨੋਈ ਅਤੇ ਨਸੀਬ ਖਾਨ ਇਹਨਾਂ ਦੋਵਾਂ ਨੇ ਸ਼ੂਟਰਾਂ ਵੱਲੋਂ ਵਰਤੀ ਗਈ ਬੋਲੈਰੋ ਗੱਡੀ ਮੁਹੱਈਆ ਕਰਵਾਈ ਸੀ,ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਸਿੰਘ ਕੇਕੜਾ ਅਤੇ ਸ਼ੂਟਰਾਂ ਨੂੰ ਹਥਿਆਰ ਅਤੇ ਜਾਅਲੀ ਨੰਬਰ ਪਲੇਟਾਂ ਮੁਹੱਈਆ ਕਰਵਾਉਣ ਵਾਲਾ ਚਰਨਜੀਤ ਸਿੰਘ ਚੇਤਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਤਿਹਾੜ ਜੇਲ੍ਹ ਤੋਂ ਟਰਾਂਜ਼ਿਟ ਰਿਮਾਂਡ ਤੇ ਲਿਆਂਦੇ ਗਏ ਲਾਰੇਂਸ ਬਿਸ਼ਨੋਈ ਨੂੰ ਮੁੱਖ ਸਾਜਿਸ਼ਘਾੜੇ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਹੈ।