ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਬਦਲਿਆ ਠਿਕਾਣਾ
ਚੰਡੀਗੜ੍ਹ,26 ਸਤੰਬਰ(ਵਿਸ਼ਵ ਵਾਰਤਾ)-ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਨਾਲ ਜੁੜੀ ਵੱਡੀ ਅੱਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਉਹ ਕੈਨੇਡਾ ਤੋਂ ਫਰਾਰ ਹੋ ਗਿਆ ਹੈ। ਦੱਸ ਦੇਈਏ ਕਿ ਬਰਾੜ ਨੇ ਮੂਸੇਵਾਲਾ ਕਤਲ ਦੀ ਸਾਜ਼ਿਸ਼ ਕੈਨੇਡਾ ਵਿੱਚ ਹੀ ਰਚੀ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇੰਟਰ ਪੋਲ ਪਹਿਲਾਂ ਹੀ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ। ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਸਰਗਰਮ ਮੈਂਬਰ ਹੈ। ਚਾਰ ਮਹੀਨੇ ਪਹਿਲਾਂ ਸੀਐਮ ਭਗਵੰਤ ਮਾਨ ਨੇ ਭਾਰਤੀ ਮਾਮਲਿਆਂ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਕੈਨੇਡਾ ਵਿੱਚ ਲੁਕੇ ਭਾਰਤੀ ਗੈਂਗਸਟਰਾਂ ਬਾਰੇ ਚਰਚਾ ਕੀਤੀ ਸੀ।
ਤਿਹਾੜ ਜੇਲ ‘ਚ ਬੰਦ ਲਾਰੈਂਸ ਦੇ ਕਹਿਣ ‘ਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਗੋਲਡੀ ਬਰਾੜ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਮੂਸੇਵਾਲਾ ਦੇ ਕਤਲ ਨੂੰ ਮੋਹਾਲੀ ਵਿੱਚ ਕਤਲ ਕੀਤੇ ਗਏ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਸੀ।
ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਉਸ ਵਿਰੁੱਧ ਦਰਜ ਦੋ ਪੁਰਾਣੇ ਕੇਸਾਂ ਵਿੱਚ ਸੀ। ਇਹ ਨੋਟਿਸ ਫਰੀਦਕੋਟ ਵਿੱਚ ਦਰਜ ਕਾਤਲਾਨਾ ਹਮਲਾ, ਕਤਲ ਅਤੇ ਅਸਲਾ ਐਕਟ ਦੇ ਮਾਮਲੇ ਵਿੱਚ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਗੋਲਡੀ ਬਰਾੜ ਨੇ ਕੈਨੇਡਾ ਤੋਂ ਆਪਣਾ ਟਿਕਾਣਾ ਬਦਲ ਲਿਆ ਹੈ ਅਤੇ ਹੁਣ ਉਹ ਦੂਜੇ ਦੇਸ਼ ਭੱਜ ਗਿਆ ਹੈ।