ਸਿੱਧੂ ਮੂਸੇਵਾਲਾ ਦੀ ਯਾਦਗਾਰ ਲਈ ਕਾਂਗਰਸ ਸੰਸਦ ਮੈਂਬਰ ਅਮਰ ਸਿੰਘ ਨੇ ਦਿੱਤੇ 20 ਲੱਖ ਰੁਪਏ
ਚੰਡੀਗੜ੍ਹ, 28 ਅਗਸਤ(ਵਿਸ਼ਵ ਵਾਰਤਾ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਹੀ ਇਸ ਦੁਨੀਆਂ ਤੋਂ ਰੁਕਸਤ ਹੋ ਗਿਆ ਹੋਵੇ, ਪਰ ਹਰ ਪੰਜਾਬੀ ਲਈ ਉਹ ਅੱਜ ਵੀ ਉਹਨਾਂ ਦੇ ਦਿਲਾਂ ਅੰਦਰ ਜਿੰਦਾਂ ਹੈ। ਅੱਜ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਅਮਰ ਸਿੰਘ ਨੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣ ਰਹੀ ਯਾਦਗਾਰ ਲਈ ਆਪਣੇ mplad ਫੰਡ ਵਿੱਚੋਂ 20 ਲੱਖ ਰੁਪਏ ਦਾਨ ਕੀਤੇ ਹਨ। ਜਿਸ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਸਾਂਸਦ ਅਮਰ ਸਿੰਘ ਦਾ ਧੰਨਵਾਦ ਕੀਤਾ।
https://www.instagram.com/p/ChzXlKmMRFJ/?igshid=YmMyMTA2M2Y=