ਸਿੱਧੂ ਮੂਸੇਵਾਲਾ ਕਤਲਕਾਂਡ
ਸਿੱਧੂ ਨੂੰ ਮਾਰਨ ਵਾਲੇ 3 ਸ਼ੂਟਰ ਪੁਲਿਸ ਦੀ ਗ੍ਰਿਫਤ ‘ਚ,2 ਐਨਕਾਉਂਟਰ ਵਿੱਚ ਢੇਰ,6ਵੇਂ ਦੀ ਭਾਲ ਵਿੱਚ ਜੁਟੀ ਪੁਲਿਸ
ਚੰਡੀਗੜ੍ਹ,21 ਜੁਲਾਈ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ਾਰਪ ਸ਼ੂਟਰਾਂ ਵਿੱਚੋਂ 2 ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਨੂੰ ਕੱਲ੍ਹ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਲਗਭਗ 5 ਘੰਟੇ ਤੱਕ ਚੱਲੇ ਐਨਕਾਉਂਟਰ ਵਿੱਚ ਮਾਰ ਸੁੱਟਿਆ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਦਿੱਲੀ ਪੁਲਿਸ ਨੇਸ਼ਾਰਪ ਸ਼ੂਟਰ ਦੀਪਕ ਮੁੰਡੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ 3 ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਹੁਣ ਸਿਰਫ ਦੀਪਕ ਮੁੰਡੀ ਹੈ ਬਾਹਰ ਹੈ। ਕੱਲ੍ਹ ਐਨਕਾਉਂਟਰ ਵੇਲੇ ਵੀ ਪੁਲਿਸ ਵੱਲੋਂ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਇਦ ਰੂਪਾ ਅਤੇ ਮਨੂੰ ਦੇ ਨਾਲ ਹੀ ਤੀਜਾ ਸ਼ੂਟਰ ਵੀ ਸ਼ਾਮਿਲ ਹੈ।
ਦੱਸ ਦਈਏ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ 2 ਗੱਡੀਆਂ ਬੋਲੈਰੋ ਅਤੇ ਕੋਰੋਲਾ ਵਿੱਚ ਆਏ ਸ਼ੂਟਰਾਂ ਨੇ ਖਤਰਨਾਕ ਹਥਿਆਰਾਂ ਨਾਲ ਹਮਲਾ ਕੀਤਾ ਸੀ,ਜਿਸ ਵਿੱਚ ਸਿੱਧੂ ਮੂਸੇਵਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹਨਾਂ ਦੇ ਨਾਲ 2 ਗੱਡੀ ਵਿੱਚ ਸਵਾਰ 2 ਦੋਸਤ ਵੀ ਗੰਭੀਰ ਜਖਮੀ ਹੋ ਗਏ । ਇਹਨਾਂ ਵਿੱਚੋਂ ਦੀਪਕ ਮੁੰਡੀ ਬੋਲੈਰੋ ਗੱਡੀ ਵਿੱਚ ਸ਼ਾਮਿਲ ਸ਼ੂਟਰਾਂ ਦਾ ਹਿੱਸਾ ਸੀ,ਜਿਸ ਦੀ ਅਗਵਾਈ ਹਰਿਆਣਾ ਦੇ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ ਨੇ ਕੀਤੀ। ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਉਨ੍ਹਾਂ ਦੇ ਨਾਲ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੇ ਗੁਜਰਾਤ ਭੱਜ ਗਏ ਸਨ। ਜਿਹਨਾਂ ਵਿੱਚੋਂ ਫੌਜੀ,ਸੇਰਸਾ ਅਤੇ ਕਸ਼ਿਸ਼ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਪੁਲਿਸ ਵੱਲੋਂ ਹੁਣ ਮੁੰਡੀ ਦੀ ਭਾਲ ਪੂਰੇ ਜੋਰ ਨਾਲ ਕੀਤੀ ਜਾ ਰਹੀ ਹੈ।