ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਬਾਰੇ ਸੇਧ ਦੇਣ ਲਈ ਕਾਉਸਲਰਾਂ ਦੀ ਸਿਖਲਾਈ ਵਾਸਤੇ ਸਮਾਂ ਸੂਚੀ ਜਾਰੀ
ਚੰਡੀਗੜ੍ਹ, 11 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਨੌਵੀਂ ਤੋਂ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਨਵੇਂ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਸਹੀ ਰਾਹ ਦੀ ਚੋਣ ਕਰਵਾਉਣ ਲਈ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਚੁਣੇ ਗਏ ਸਕੂਲ ਕਾਉਸਲਰਾਂ ਨੂੰ ਆਨ ਲਾਈਨ ਟ੍ਰੇਨਿੰਗ ਦੇਣ ਦੇ ਵਾਸਤੇ ਸਮਾਂ ਸੂਚੀ ਜਾਰੀ ਕਰ ਦਿੱਤੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਦੇ ਚੁਣੇ ਹੋਏ ਕਾਉਸਲਰਾਂ ਨੂੰ ਇਹ ਸਿਖਲਾਈ ਗਾਈਡੈਂਸ ਐਂਡ ਕੌਂਸਿਗ ਪ੍ਰੋਗਰਾਮ ਦੇ ਅਧੀਨ ਦਿੱਤੀ ਜਾਣੀ ਹੈ। ਡਾਇਰੈਕਟਰ ਐਸ.ਸੀ.ਈ.ਆਰ.ਟੀ. ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਇਹ ਸਿਖਲਾਈ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਆਨ ਲਾਈਨ ਦਿੱਤੀ ਜਾਵੇਗੀ। ਇਸ ਸਿਖਲਾਈ ਦੇ ਵਾਸਤੇ ਹਰੇਕ ਜ਼ਿਲ੍ਹੇ ਲਈ ਵੱਖਰੀ ਵੱਖਰੀ ਤਰੀਕ ਨਿਰਧਾਰਤ ਕੀਤੀ ਗਈ ਹੈ। ਬੁਲਾਰੇ ਅਨੁਸਾਰ 11 ਜਨਵਰੀ ਤੋਂ 15 ਫਰਬਰੀ ਤੱਕ ਚੱਲਣ ਵਾਲੀ ਇਹ ਟ੍ਰੇਨਿੰਗ ਹਰੇਕ ਜ਼ਿਲ੍ਹੇ ਦੇ ਚੁਣੇ ਹੋਏ 150 ਕਾਉਸਲਰਾਂ ਨੂੰ ਦਿੱਤੀ ਜਾਵੇਗੀ ਅਤੇ ਇਹ ਸਿਖਲਾਈ ਇਕ ਦਿਨ ਦੀ ਹੋਵੇਗੀ।
ਬੁਲਾਰੇ ਅਨੁਸਾਰ ਇਸ ਆਨ ਲਾਈਨ ਸਿਖਲਾਈ ਵਾਸਤੇ ਜ਼ਿਲ੍ਹਾ ਨੋਡਲ ਅਫਸਰਾਂ ਨੂੰ ਸੈਮੀਨਾਰ ਦਾ ਕਿ ਮੁੱਖ ਦਫਤਰ ਵੱਲੋਂ ਭੇਜਿਆ ਜਾਵੇਗਾ। ਉਨ੍ਹਾਂ ਨੂੰ ਇਹ ਿਕ ਸਕੂਲ ਕਾਉਸਲਰਾਂ ਨੂੰ ਭੇਜ ਕੇ ਉਨ੍ਹਾਂ ਦੇ ਹਿੱਸਾ ਲੈਣ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।