ਸਿੱਖਿਆ ਵਿਭਾਗ ਵੱਲੋਂ ਬਦਲੀਆਂ ਰੱਦ ਕਰਾਉਣ ਦਾ ਮੌਕਾ
ਮੋਹਾਲੀ, 30ਜੂਨ (ਵਿਸ਼ਵ ਵਾਰਤਾ) ਸਿੱਖਿਆ ਵਿਭਾਗ ਵੱਲੋਂ ਪਿਛਲੇ ਸਮੇਂ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਨੂੰ ਰੱਦ ਕਰਾਉਣ ਲਈ ਮੌਕਾ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ 24 ਮਾਰਚ 2021 ਤੋਂ 9 ਅਪ੍ਰੈਲ 2021 ਤੱਕ ਅਧਿਆਪਕਾਂ ਦੀਆਂ ਬਦਲੀਆਂ ਆਨਲਾਈਨ ਕੀਤੀਆਂ ਗਈਆਂ ਸਨ। ਪਰ ਹੁਣ ਕੁਝ ਅਧਿਆਪਕਾਂ ਵੱਲੋਂ ਆਪਣੀਆਂ ਬਦਲੀਆਂ ਰੱਦ ਕਰਾਉਣ ਸਬੰਧੀ ਅਰਜ਼ੀਆਂ ਮਿਲੀਆਂ ਹਨ। ਵਿਭਾਗ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਅਧਿਆਪਕ ਆਪਣੀ ਬਦਲੀ ਰੱਦ ਕਰਾਉਣਾ ਚਾਹੁੰਦਾ ਹੈ ਤਾਂ ਉਹ 2 ਜੁਲਾਈ ਤੱਕ ਆਪਣੇ ਬਦਲੀ ਵਾਲੇ ਕੈਂਸਲ ਲਿੰਕ ’ਤੇ ਜਾ ਕੇ ਆਪਣੀ ਬਦਲੀ ਸਬੰਧੀ ਆਨਲਾਈਨ ਬੇਨਤੀ ਕਰ ਸਕਦਾ ਹੈ। ਇਸ ਤੋਂ ਬਾਅਦ ਫਿਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।