ਨਵੀਂ ਨੀਤੀ ਦੇ ਮੱਦੇਨਜ਼ਰ ਦੇਸ਼ ਭਰ ਚ ਖਿੱਚ ਦਾ ਕੇਂਦਰ ਬਣਨਗੀਆਂ ਸਰਕਾਰੀ ਸਕੂਲਾਂ ਦੀਆਂ ਪ੍ਰੀ ਪ੍ਰਾਇਮਰੀ ਜਮਾਤਾਂ
ਮਾਨਸਾ 28 ਅਗਸਤ (ਵਿਸ਼ਵ ਵਾਰਤਾ)- ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਕਰਕੇ ਦੇਸ਼ ਭਰ ‘ਚ ਨਵੀਂ ਪਹਿਲਕਦਮੀ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਇੰਨ੍ਹਾਂ ਜਮਾਤਾਂ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੂੰ ਮਨੋਰੰਜਕ ਤਰੀਕੇ ਨਾਲ ਵਿਦਿਅਕ ਲੀਹਾਂ ‘ਤੇ ਤੋਰਨ ਹਿੱਤ ‘ਆਓ ਖੇਡੀਏ, ਆਓ ਗਾਈਏ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਪੜ੍ਹੋ ਪੰਜਾਬ ,ਪੜਾਓ ਪੰਜਾਬ ਪ੍ਰੋਜੈਕਟ ਤਹਿਤ ਪ੍ਰੀ-ਪ੍ਰਾਇਮਰੀ-1 ਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਲਈ ਆਕਰਸ਼ਕ ਤੇ ਮਨੋਰੰਜਕ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ।
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਕੀਤੇ ਜਾ ਰਹੇ ਯਤਨਾਂ ਦੀ ਲੜੀ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ।
ਇਸ ਸਬੰਧੀ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਪੜ੍ਹੋ ਪੰਜਾਬ ,ਪੜਾਓ ਪੰਜਾਬ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ- ਪ੍ਰਾਇਮਰੀ -2 ਜਮਾਤਾਂ ਲਈ ਜੋ ਕਿਤਾਬਾਂ ਸਕੂਲਾਂ ਵਿੱਚ ਭੇਜੀਆਂ ਗਈਆਂ ਹਨ ਉਨ੍ਹਾਂ ਦੀ ਸਿਰਜਣਾ ਬੱਚਿਆਂ ਦੇ ਸਿੱਖਣ ਪੱਧਰਾਂ ਅਤੇ ਰੁਚੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ। ਸਿੱਖਿਆ ਵਿਭਾਗ ਵੱਲੋਂ ਭੇਜੀਆਂ ਗਈਆਂ ਕਿਤਾਬਾਂ ਦੀ ਸੂਚੀ ਅਨੁਸਾਰ ਪ੍ਰੀ-ਪ੍ਰਾਇਮਰੀ 1 ਜਮਾਤ ਲਈ ਖੇਡ ਵਿਧੀ ਰਾਹੀਂ ਸਿੱਖਿਆ ਪ੍ਰਦਾਨ ਕਰਨ ਲਈ ‘ਆਓ ਖੇਡੀਏ’ ਕਿਤਾਬ ਲਗਾਈ ਗਈ ਹੈ। ਬੱਚਿਆਂ ਦੀ ਕਵਿਤਾਵਾਂ ਪ੍ਰਤੀ ਰੁਚੀ ਪੈਦਾ ਕਰਨ ਲਈ ‘ਆਓ ਗਾਈਏ’ ਕਿਤਾਬ (ਰਾਈਮ ਬੁੱਕ) ਲਗਾਈ ਗਈ ਹੈ। ਛੋਟੇ ਬੱਚੇ ਕਹਾਣੀਆਂ ਪ੍ਰਤੀ ਵਿਸ਼ੇਸ਼ ਆਕਰਸ਼ਿਤ ਹੁੰਦੇ ਹਨ, ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਵੱਲੋ ਕਹਾਣੀਆਂ ਦੀ ਰੋਚਕ ਕਿਤਾਬ ਲਗਾਈ ਗਈ ਹੈ। ਦੁਹਰਾਈ ਲਈ ਗਿਆਨ ਦਾ ਰੰਗੀਨ ਖਜ਼ਾਨਾ ਪ੍ਰੀ- ਪ੍ਰਾਇਮਰੀ-1 ਅਤੇ ਲਿਖਣ ਕਲਾ ਪ੍ਰੀ-ਪ੍ਰਾਇਮਰੀ-1 ਅਭਿਆਸ ਪੁਸਤਕਾਂ (ਵਰਕ ਬੁੱਕਸ) ਲਗਾਈਆਂ ਗਈਆˆ ਹਨ।
ਪ੍ਰੀ-ਪ੍ਰਾਇਮਰੀ-2 ਜਮਾਤ ਲਈ ਕਹਾਣੀਆਂ ਦੀ ਪੁਸਤਕ ‘ਅੰਬਰੋਂ ਟੁੱਟਿਆ ਤਾਰਾ, ਗੁੱਲੂ ਦਾ ਗਜ਼ਬ ਪਟਾਰਾ, ਮਾਣੋ ਦੀ ਚੋਰੀ,ਸੈਰ ਸਪਾਟਾ, ਉੱਡਦੇ-ਉੱਡਦੇ ਤੇ ਮੇਰੇ ਦੋਸਤ ਵਰਗੀਆਂ ਦਿਲਕਸ਼ ਕਿਤਾਬਾਂ ਤਿਆਰ ਕਤਿੀਆਂ ਗਈਆਂ ਹਨ। ਇਸ ਤੋਂ ਇਲਾਵਾ ਗਿਆਨ ਦਾ ਰੰਗੀਨ ਖਜ਼ਾਨਾ ਪ੍ਰੀ-ਪ੍ਰਾਇਮਰੀ-2 ਅਤੇ ਲਿਖਣ ਕਲਾ ਪ੍ਰੀ-ਪ੍ਰਾਇਮਰੀ-2 ਵਰਕ ਬੁੱਕਸ ਲਗਾਈਆਂ ਗਈਆਂ ਹਨ। ਪ੍ਰੀ-ਪ੍ਰਾਇਮਰੀ ਜਮਾਤਾਂ ਸਬੰਧੀ ਕਿਰਿਆਵਾਂ ਤੇ ਹੋਰ ਸਮੱਗਰੀ ਐਜੂਕੇਅਰ ਐਪ ‘ਤੇ ਵੀ ਉਪਲਬਧ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ 2020 ਦੇ ਅੰਤਰਗਤ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਦੋਂ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਇਹ ਜਮਾਤਾਂ 2017 ‘ਚ ਆਰੰਭ ਕਰ ਦਿੱਤੀਆਂ ਗਈਆਂ ਸਨ ਅਤੇ ਸਿੱਖਿਆ ਵਿਭਾਗ ਦੇ ਇਸ ਉੱਦਮ ਦੀ ਹਰ ਪਾਸਿਓ ਸ਼ਲਾਘਾ ਹੋਈ ਸੀ। ਇਸ ਉੱਦਮ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆˆ ਵਿੱਚ ਅਥਾਹ ਵਾਧਾ ਹੋਇਆ ਹੈ। ਚਾਲੂ ਸ਼ੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਵਿੱਚ 1,92,525 ਅਤੇ ਪ੍ਰੀ-ਪ੍ਰਾਇਮਰੀ -2 ਵਿੱਚ 1,35,050 ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਜਮਾਤਾਂ ਕਾਰਨ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਬਹੁਤ ਵਧਿਆ ਹੈ।
Punjab ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ
Punjab ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ • ਕਪੂਰਥਲਾ...