ਸਿੱਖਿਆ ਵਿਭਾਗ ਵੱਲੋਂ ਦਸੰਬਰ ਟੈਸਟਾਂ ਦੀ ਡੇਟਸ਼ੀਟ ‘ਚ ਤਬਦੀਲੀਆਂ
ਪਟਿਆਲਾ 9 ਦਸੰਬਰ (ਵਿਸ਼ਵ ਵਾਰਤਾ)-ਸਿੱਖਿਆ ਵਿਭਾਗ ਵੱਲੋਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੰਘੀ 7 ਦਸੰਬਰ ਤੋਂ ਪ੍ਰਾਇਮਰੀ, ਅਪਰ-ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਸਾਂਝੇ ਤੌਰ ‘ਤੇ ਤਿਆਰ ਕੀਤੀ ਗਈ ਡੇਟਸ਼ੀਟ ਅਨੁਸਾਰ ਦਸੰਬਰ-2020 ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਤਾਰੀਖ਼ ਬੀਤੀ 25 ਨਵੰਬਰ ਨੂੰ ਜਾਰੀ ਕੀਤੀ ਡੇਟਸ਼ੀਟ ਵਿੱਚ ਕੁੱਝ ਤਬਦੀਲੀ ਕੀਤੀ ਗਈ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਸੋਧੀ ਹੋਈ ਡੇਟਸ਼ੀਟ ਅਨੁਸਾਰ ਜਮਾਤ ਚੌਥੀ ਅਤੇ ਪੰਜਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਹਿੰਦੀ ਵਿਸ਼ੇ ਦਾ ਟੈਸਟ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਛੇਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਕੰਪਿਊਟਰ ਵਿਸ਼ੇ ਦਾ ਟੈਸਟ 18 ਦਸੰਬਰ ਨੂੰ ਲਿਆ ਜਾਵੇਗਾ। ਸੱਤਵੀਂ ਜਮਾਤ ਦਾ 8 ਦਸੰਬਰ ਨੂੰ ਲਿਆ ਜਾਣ ਵਾਲਾ ਵਿਗਿਆਨ ਵਿਸ਼ੇ ਦਾ ਟੈਸਟ 17 ਦਸੰਬਰ ਨੂੰ ਲਿਆ ਜਾਵੇਗਾ। ਅੱਠਵੀਂ ਜਮਾਤ ਦਾ 19 ਦਸੰਬਰ ਨੂੰ ਹੋਣ ਵਾਲਾ ਸਰੀਰਕ ਸਿੱਖਿਆ ਵਿਸ਼ੇ ਦਾ ਟੈਸਟ ਹੁਣ 18 ਦਸੰਬਰ ਨੂੰ ਲਿਆ ਜਾਵੇਗਾ। ਨੌਵੀਂ ਜਮਾਤ ਦਾ 14 ਦਸੰਬਰ ਨੂੰ ਪੰਜਾਬੀ ਏ ਅਤੇ 15 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਟੈਸਟ ਲਿਆ ਜਾਵੇਗਾ ਅਤੇ 8 ਦਸੰਬਰ ਨੂੰ ਹੋਣ ਵਾਲਾ ਸਮਾਜਿਕ ਸਿੱਖਿਆ ਵਿਸ਼ੇ ਦਾ ਟੈਸਟ ਹੁਣ 17 ਦਸੰਬਰ ਨੂੰ ਲਿਆ ਜਾਵੇਗਾ। ਦਸਵੀਂ ਜਮਾਤ ਦਾ ਪੰਜਾਬੀ ਏ ਵਿਸ਼ੇ ਦਾ ਟੈਸਟ 16 ਦਸੰਬਰ ਨੂੰ, ਸਮਾਜਿਕ ਸਿੱਖਿਆ ਵਿਸ਼ੇ ਦਾ 19 ਦਸੰਬਰ ਨੂੰ ਹੋਣ ਵਾਲਾ ਟੈਸਟ 18 ਦਸੰਬਰ ਨੂੰ ਅਤੇ 23 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਟੈਸਟ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗਿਆਰ੍ਹਵੀਂ ਜਮਾਤ ਦਾ 24 ਦਸੰਬਰ ਨੂੰ ਹੋਣ ਵਾਲਾ ਭੂਗੋਲ (ਜੌਗਰਫੀ) ਵਿਸ਼ੇ ਦਾ ਟੈਸਟ ਹੁਣ 17 ਦਸੰਬਰ ਨੂੰ, 19 ਦਸੰਬਰ ਨੂੰ ਹੋਣ ਵਾਲਾ ਅਰਥ ਸ਼ਾਸ਼ਤਰ (ਇਕਨਾਮਿਕਸ) ਵਿਸ਼ੇ ਦਾ ਟੈਸਟ 21 ਦਸੰਬਰ ਨੂੰ ਅਤੇ 8 ਦਸੰਬਰ ਨੂੰ ਹੋਣ ਵਾਲਾ ਪੰਜਾਬੀ ਜਨਰਲ ਵਿਸ਼ੇ ਦਾ ਟੈਸਟ ਹੁਣ 24 ਦਸੰਬਰ ਨੂੰ ਲਿਆ ਜਾਵੇਗਾ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 19 ਦਸੰਬਰ ਨੂੰ ਹੋਣ ਵਾਲਾ ਬਿਜ਼ਨਸ ਸਟੱਡੀਜ਼/ਭੌਤਿਕ ਵਿਗਿਆਨ (ਫਿਜਿਕਸ) ਵਿਸ਼ਿਆਂ ਦਾ ਟੈਸਟ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਟੈਸਟ ਪਹਿਲਾ ਜਾਰੀ ਡੇਟਸ਼ੀਟ ਅਤੇ ਹਦਾਇਤਾਂ ਅਨੁਸਾਰ ਹੀ ਹੋਣਗੀਆਂ।