ਪੱਕੇ ਹੋਣ ਦੀ ਮੰਗ ਨੂੰ ਲੈ ਕੇ ਜਾਰੀ ਹੈ ਅਧਿਆਪਕਾਂ ਦਾ ਸੰਘਰਸ਼
ਸਿੱਖਿਆ ਭਵਨ ਦੀ ਛੱਤ ਤੇ ਚੜ੍ਹੇ ਅਧਿਆਪਕ ਦੀ ਵਿਗੜੀ ਸਿਹਤ
ਮੈਡੀਕਲ ਟੀਮ ਨੂੰ ਚੈਕਅੱਪ ਲਈ ਬੁਲਾਇਆ ਗਿਆ
ਚੰਡੀਗੜ੍ਹ, 18ਜੂਨ(ਵਿਸ਼ਵ ਵਾਰਤਾ)- ਪੱਕੇ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਦਾ ਸਿੱਖਿਆ ਭਵਨ ਅੱਗੇ ਸੰਘਰਸ਼ ਲਗਾਤਾਰ ਜਾਰੀ ਹੈ। ਸਿੱਖਿਆ ਭਵਨ ਦੀ ਛੱਤ ਉਤੇ ਚੜ੍ਹੇ 5 ਅਧਿਆਪਕਾਂ ਵਿੱਚੋਂ ਇਕ ਜਾਣੇ ਦੀ ਸਿਹਤ ਅੱਜ ਖਰਾਬ ਹੋ ਗਈ। ਇਸ ਤੋਂ ਬਾਅਦ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਫੋਰਟਿਸ ਹਸਪਤਾਲ ਤੋਂ ਇਕ ਮੈਡੀਕਲ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਡਾਕਟਰ ਨੇ ਦੱਸਿਆ ਕਿ ਉਕਤ ਅਧਿਆਪਕ ਦਾ ਬੀਪੀ ਘੱਟਿਆ ਹੈ। ਬਲੱਡ ਪ੍ਰੈਸ਼ਰ ਦੇ ਘਟਣ ਨਾਲ ਹੀ ਅਧਿਆਪਕ ਦੀ ਸਿਹਤ ਵਿਗੜੀ ਹੈ।