ਚੰਡੀਗੜ 9 ਮਈ( ਵਿਸ਼ਵ ਵਾਰਤਾ) ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ-ਸਭਾ,ਅਕਾਲ਼ੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ,ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਸੈਂਕੜੇ ਸਿੱਖਾਂ ਤੇ ਸਿੱਖ ਗੱਭਰੂਆਂ ਤੇ ਅਣ-ਮਨੱੁਖੀ ਤਸ਼ੱਦਦ ਢਾਹੁਣ ਅਤੇ ਝੂਠੇ ਮੁਕਾਬਲਿਆਂ ਚ ਸ਼ਹੀਦ ਕਰਨ ਲਈ ਜ਼ੁੰਮੇਵਾਰ ਸੁਮੇਧ ਸੈਣੀ ਸਾਬਕਾ ਡੀਜੀਪੀ ਦੀ ਮਦਦ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਿੱਧੇ-ਅਸਿੱਧੇ ਤੌਰ ਤੇ ਕਰ ਰਿਹਾ ਹੈ,ਜਿਸ ਖਿਲਾਫ ਪਰਚਾ ਦਰਜ 29 ਸਾਲਾਂ ਬਾਅਦ ਥਾਣਾਂ ਮਟੌਰ ਦੀ ਪੁਲਿਸ ਨੇ ਦਰਜ਼ ਕੀਤਾ ਹੈ।ਉਨਾ ਸੁਮੇਧ ਸੈਣੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਸ. ਢੀਂਡਸਾ,ਸ. ਰਵੀਇੰਦਰ ਸਿੰਘ. ਸ.ਬ੍ਰਹਮਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਿਰਪੱਖ ਸੋਚ ਵਾਲਾ ਐਡਵੋਕੇਟ ,ਸਿੱਖ ਗੁਰਦਵਾਰਾ ਕਮਿਸ਼ਨ ਦਾ ਮੁੱਖੀ ਨਿਯੁਕਤ ਕੀਤਾ ਜਾਵੇ ।ਉਨਾ ਮੰਗ ਕੀਤੀ ਕਿ ਸਿੱਖ ਕੌਮ ਦੇ ਵਕਾਰ ਨੂੰ ਮੱਦੇਨਜ਼ਰ ਰੱਖਦਿਆਂ ਸ੍ਰੀ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਬਾਦਲਾਂ ਤੋਂ ਸਪਸ਼ਟੀਕਰਨ ਲੈਣ ਜੋ ਚਿੱਟੇ ਦਿਨ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਮਦਦ ਕਰ ਰਿਹਾ ਹੈ। ਉਨਾ ਸ਼ੋ੍ਰਮਣੀ ਕਮੇਟੀ ਮੈਂਬਰਾਂ ਨੂੰ ਵੀ ਜ਼ੋਰ ਦਿਤਾ ਕਿ ਉਹ ਸੁਮੇਧ ਸੈਣੀ ਦੇ ਹੱਕ ਚ ਭੁਗਤੇ ਉਕਤ ਵਕੀਲਾਂ ਸਬੰਧੀ ਸਥਿਤੀ ਸਪਸ਼ਟ ਕਰਦਿਆਂ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗਣ ਜੋ ਸਿੱਖ ਕੌਮ ਦਾ ਵਕਾਰ ਮਿੱਟੀ ਚ ਰੋਲਣ ਲਈ ਜ਼ੁੰਮੇਵਾਰ ਹੈ।ਉਕਤ ਸੀਨੀਅਰ ਅਕਾਲੀ ਲੀਡਰਸ਼ਿਪ ਨੇ ਸੁਮੇਧ ਸੈਣੀ ਤੇ ਬਾਦਲਾਂ ਖਿਲਾਫ ਆਰ-ਪਾਰ ਦੀ ਲੜਾਈ ਵਿੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ,ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ੁੰਮੇਵਾਰ ਹਨ,ਜਿਥੇ ਸ਼ਾਂਤਮਈ ਰੋਸ ਧਰਨੇ ਤੇ ਬੈਠੀ ਸਿੱਖ ਸੰਗਤ ਤੇ ਗੋਲੀ ਉਸ ਸਮੇਂ ਦੀ ਬਾਦਲ ਹਕੂਮਤ ਦੇ ਹੁਕਮਾਂ ਤੇ ਪੁਲਸ ਵੱਲੋਂ ਚਲਾਈ ਗਈ, ਜਿਸਦੇ ਸਿੱਟੇ ਵਜੋਂ ਦੋ ਸਿੱਖ ਗੱਭਰੂ ਸ਼ਹੀਦ ਹੋ ਗਏ।ਇਸ ਘਟਨਾਂ ਸਮੇਂ ਸੁਮੇਧ ਸੈਣੀ ਡੀਜੀਪੀ ਪੰਜਾਬ ਸੀ।ਉਕਤ ਅਕਾਲੀ ਆਗੂਆਂ ਸਾਂਝੇ ਬਿਆਨ ਚ ਮੰਗ ਕੀਤੀ ਕਿ ਸਿੱਖ ਕੌਮ ਨੂੰ ਇਨਸਾਫ ਦਵਾਉਣ ਲਈ ਇਮਾਨਦਾਰ ਅਫਸਰਾਂ ਦੀ ਸਿੱਟ ਸੁਮੇਧ ਸੈਣੀ ਖਿਲਾਫ ਬਣਾਈ ਜਾਵੇ ਤਾਂ ਜੋ ਝੂਠੇ ਮੁਕਾਬਲਿਆਂ ਦੇ ਦੋਸ਼ੀ ਬੇਨਾਬ ਹੋ ਸਕਣ ,ਜਿਸ ਤੇ ਦੋਸ਼ ਹੈ ਕਿ ਇਸ ਨੇ ਸਿੱਖ ਬੜੀ ਬੇਰਹਿਮੀਂ ਨਾਲ ਮਾਰੇ ਪਰ ਸਿੱਖ ਵਿਰੋਧੀ ਤਾਕਤਾਂ ਨਾਲ ਚੰਗੇ ਸਬੰਧ ਹੋਣ ਕਰਕੇ,ਉਹ ਹੁਣ ਤੱਕ ਬਚਦਾ ਆ ਰਿਹਾ ਹੈ।29 ਸਾਲਾਂ ਬਾਅਦ ਸੈਣੀ ਖਿਲਾਫ ਪਰਚਾ ਦਰਜ ਹੋਣ ਕਰਕੇ ਅਕਾਲੀ ਆਗੂਆਂ ਨੇ ਫਾਸਟ ਟਰੈਕ ਅਦਾਲਤਾਂ ਚ ਕੇਸ ਚਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਰੋਜ਼ਾਨਾ ਸੁਣਵਾਈ ਨਾਲ ਜਲਦ ਫੈਸਲਾ ਹੋਣ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਨਿਆਂ ਮਿਲ ਸਕੇਗਾ ਜੋ 30-30 ਸਾਲਾਂ ਤੋਂ ਉਡੀਕ ਕਰ ਰਹੇ ਹਨ।ਉਨਾ ਬਾਦਲਾਂ ਦੇ ਰਾਜਸੀ ਕਿਰਦਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨਾ ਸੌਦਾ-ਸਾਧ ਦੀਆਂ ਵੋਟਾਂ ਲੈਣ ਲਈ,ਤਖਤਾਂ ਦੇ ਜੱਥੇਦਾਰ ਚੰਡੀਗੜ ਸਰਕਾਰ ਕੋਠੀ ਸੱਦ ਕੇ ਸਿੱਖ ਇਤਿਹਾਸ ਕਲੰਕਤ ਕਰਦੇ ਹੋਏ,ਬਿਨਾ ਪੇਸ਼ੀ ਉਸ ਦੀ ਸਜਾ ਮਾਫ ਕੀਤੀ ਸੀ।
PUNJAB ਭਰ ਵਿੱਚ ਭਾਜਪਾ ਮੈਂਬਰਸ਼ਿਪ ਅਭਿਆਨ ਵਿੱਚ PATIALA ਪਹੁੰਚਿਆ ਦੂਜੇ ਸਥਾਨ ‘ਤੇ: ਜੈ ਇੰਦਰ ਕੌਰ
PUNJAB ਭਰ ਵਿੱਚ ਭਾਜਪਾ ਮੈਂਬਰਸ਼ਿਪ ਅਭਿਆਨ ਵਿੱਚ PATIALA ਪਹੁੰਚਿਆ ਦੂਜੇ ਸਥਾਨ 'ਤੇ: ਜੈ ਇੰਦਰ ਕੌਰ ਪਟਿਆਲਾ, 25 ਜਨਵਰੀ 2025 (ਵਿਸ਼ਵ...