ਸਿੰਘੂ ਬਾਰਡਰ ਤੇ ਮਾਰੇ ਗਏ ਨੌਜਵਾਨ ਦੀ ਹੋਈ ਸ਼ਨਾਖ਼ਤ
ਨੌਜਵਾਨ ਤਰਨਤਾਰਨ ਜ਼ਿਲ੍ਹੇ ਦਾ ਸੀ ਵਸਨੀਕ
ਚੰਡੀਗੜ੍ਹ,15 ਅਕਤੂਬਰ(ਵਿਸ਼ਵ ਵਾਰਤਾ) ਸਿੱਘੂ ਬਾਰਡਰ ਤੇ ਇੱਕ ਨੌਜਵਾਨ ਨੂੰ ਗੁੱਟ ਅਤੇ ਲੱਤ ਵੱਢ ਕੇ ਕਤਲ ਕਰਨ ਪਿੱਛੋਂ ਬੈਰੀਕੇਡ ਨਾਲ ਲਟਕਾਉਣ ਦੀ ਬੇਰਹਿਮ ਘਟਨਾ ਹੋਈ ਹੈ। ਇਸ ਘਟਨਾ ਦੀ ਜਿੰਮੇਵਾਰੀ ਨਿਹੰਗ ਸਿੰਘਾ ਦੇ ਇੱਕ ਜੱਥੇ ਵੱਲੋਂ ਲਈ ਗਈ ਹੈ। ਉਹਨਾਂ ਦਾ ਦੋਸ਼ ਹੈ ਕਿ ਉਕਤ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਘਟਨਾ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦੇ ਲਖਬੀਰ ਸਿੰਘ ਵਜੋਂ ਹੋਈ ਹੈ। ਇਹ ਨੌਜਵਾਨ ਪੇਸ਼ੇ ਤੋਂ ਮਜ਼ਦੂਰ ਸੀ ।