ਸਿੰਘੂ ਬਾਰਡਰ ਤੇ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਅੱਜ
ਘਰ ਵਾਪਸੀ ਨੂੰ ਲੈ ਕੇ ਅੱਜ ਫੈਸਲਾ ਕਰ ਸਕਦੇ ਹਨ ਕਿਸਾਨ
ਚੰਡੀਗੜ੍ਹ, 30 ਨਵੰਬਰ(ਵਿਸ਼ਵ ਵਾਰਤਾ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ 1 ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਬੀਤੇ ਦਿਨੀਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਬਿਲ ਪਾਸ ਹੋਣ ਤੋਂ ਬਾਅਦ ਅੱਜ 25 ਕਿਸਾਨ ਜੱਥੇਬੰਦੀਆਂ ਸਿੰਘੂ ਬਾਰਡਰ ਤੇ ਮੀਟਿੰਗ ਕਰਨਗੀਆਂ। ਜਿਸ ਵਿੱਚ ਕਿਸਾਨ ਘਰ ਵਾਪਸੀ ਨੂੰ ਲੈ ਕੇ ਕੋਈ ਅਹਿਮ ਫੈਸਲਾ ਕਰ ਸਕਦੇ ਹਨ ਅਤੇ ਆਪਣੇ ਅੰਦੋਲਨ ਨੂੰ ਲੈ ਕੇ ਕੋਈ ਅਗਲੇਰੀ ਰਣਨੀਤੀ ਵੀ ਤਿਆਰ ਕਰ ਸਕਦੇ ਹਨ। ਇਹ ਮੀਟਿੰਗ ਦੁਪਹਿਰ 1 ਵਜੇ ਸਿੰਘੂ ਬਾਰਡਰ ਤੇ ਹੋਵੇਗੀ, ਜਿਸ ਵਿੱਚ 25 ਜੱਥੇਬੰਦੀਆਂ ਸ਼ਾਮਲ ਹੋਣਗੀਆਂ।