ਸਿੰਘੂ ਕਤਲਕਾਂਡ ਨਾਲ ਜੁੜੀ ਵੱਡੀ ਖਬਰ
ਸੋਨੀਪਤ ਦੀ ਅਦਾਲਤ ਨੇ ਦੋਸ਼ੀ ਨੂੰ ਭੇਜਿਆ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ
ਚੰਡੀਗੜ੍ਹ,16 ਅਕਤੂਬਰ(ਵਿਸ਼ਵ ਵਾਰਤਾ)- ਸਿੰਘੂ ਬਾਰਡਰ ਤੇ ਕੱਲ੍ਹ ਸਵੇਰੇ ਹੋਏ ਕਤਲਕਾਂਡ ਦੇ ਮੁੱਖ ਮੁਲਜ਼ਮ ਨੂੰ ਸੋਨੀਪਤ ਦੀ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਕੱਲ੍ਹ ਸਵੇਰੇ ਸਿੰਘੂ ਬਾਰਡਰ ਤੇ ਇੱਕ ਨੌਜੁਵਾਨ ਦਾ ਹੱਥ ਤੇ ਲੱਤ ਵੱਢ ਕੇ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ ਸੀ। ਜਿਸ ਦੀ ਜਿੰਮੇਵਾਰ ਸਰਬਜੀਤ ਸਿੰਘ ਨਾਮਕ ਵਿਅਕਤੀ ਨੇ ਲਈ ਸੀ।