ਸਿਹਤ ਵਿਭਾਗ ਵਲੋਂ ਸਿਹਤ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ
ਲੋਕਾਂ ਨੂੰ ਕਸਰਤ ਕਰਨ ਲਈ ਪ੍ਰੇਰਿਆ
ਕਪੂਰਥਲਾ,7ਮਾਰਚ(ਵਿਸ਼ਵ ਵਾਰਤਾ) : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਜਾਗਰੂਕਤਾ ਰੈਲੀ ਨੂੰ ਡੀਐਫਪੀਓ ਡਾ ਅਸ਼ੌਕ ਕੁਮਾਰ ਨੇ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚ ਰਵਾਨਾ ਕੀਤਾ।
ਇਸ ਸਬੰਧੀ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਐਨਸੀਡੀ ਪ੍ਰੋਗਰਾਮ ਤਹਿਤ ਅੱਜ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਇਸ ਭੱਜ ਦੌੜ ਭਰੀ ਜ਼ਿੰਦਗੀ ਵਿਚ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨੀ ਦੌਰ ‘ਚ ਹਰ ਕੰਮ ਮਸ਼ੀਨਾਂ ਨਾਲ ਹੋ ਰਿਹਾ ਹੈ, ਇਥੋ ਤੱਕ ਅਸੀਂ ਘਰ ਤੋਂ ਥੋੜੀ ਦੂਰ ਬਜ਼ਾਰ ਤੱਕ ਵੀ ਜਾਣਾ ਹੋਵੇ ਤਾਂ ਮੋਟਰਸਾਈਕਲ ਕਾਰ ਆਦਿ ਵਾਹਨ ਦੀ ਵਰਤੋਂ ਕਰਦੇ ਹਾਂ, ਜਿਸ ਕਾਰਨ ਸਾਡੀ ਕੋਈ ਸਰੀਰਕ ਗਤੀਵਿਧੀਆਂ ਨਹੀਂ ਹੁੰਦੀ ਤੇ ਅਸੀਂ ਬੀਪੀ, ਸ਼ੂਗਰ, ਹਾਈ ਕੈਲਸਟਰੋਲ, ਦਿਲ ਦੀਆਂ ਬਿਮਾਰੀਆਂ, ਮੋਟਾਪਾ ਵਰਗੇ ਅਨੇਕਾਂ ਰੋਗਾਂ ਦੀ ਲਪੇਟ ‘ਚ ਆ ਜਾਂਦੇ ਹਾਂ। ਇਸ ਮੌਕੇ ਡੀਐਫਪੀਓ ਡਾ ਅਸ਼ੌਕ ਕੁਮਾਰ ਨੇ ਦੱਸਿਆ ਕਿ ਸਾਨੂੰ ਸਿਹਤ ਮੰਦ ਰਹਿਣ ਲਈ ਘੱਟੋ ਘੱਟ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ,ਤਾਂ ਹੀ ਅਸੀਂ ਬਿਮਾਰੀਆਂ ਤੋਂ ਬਚ ਸਕਾਂਗੇ। ਸਿਹਤ ਜਾਗਰੂਕਤਾ ਰੈਲੀ ‘ਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਉਨ੍ਹਾਂ ਦੀਆਂ ਸਾਈਕਲਾਂ ‘ਤੇ ਸਿਹਤ ਜਾਗਰੂਕਤਾ ਸਬੰਧੀ ਤਖ਼ਤੀਆਂ ਲੱਗੀਆਂ ਹੋਈਆਂ ਸਨ। ਇਸ ਮੌਕੇ ਏਸੀਐਸ ਡਾ ਅੰਨੂ ਸ਼ਰਮਾ, ਡੀਐਚੳ ਡਾ ਕੁਲਜੀਤ ਸਿੰਘ, ਡੀਆਈਓ ਡਾ ਰਣਦੀਪ ਸਿੰਘ, ਡੀਡੀਐਚੳ ਡਾ ਕਪਿਲ ਡੋਗਰਾ, ਸੁਪਰਡੈਂਟ ਰਾਮ ਅਵਤਾਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡੀਪੀਐਮ ਸੁਖਵਿੰਦਰ ਕੌਰ,ਬੀਈਈ ਰਵਿੰਦਰ ਜੱਸਲ, ਅਕਾਊਂਟੈਂਟ ਰੀਮਾ ਉੱਪਲ, ਪੀਐਨਡੀਟੀ ਕੁਆਰਡੀਨੇਟਰ ਕੁਲਦੀਪ ਸਿੰਘ, ਪਵਨਦੀਪ ਸਿੰਘ ਆਦਿ ਹਾਜ਼ਰ ਸਨ।