ਸਿਹਤ ਮੰਤਰੀ ਨਾਲ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਦੀ ਮੀਟਿੰਗ ਜਾਰੀ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੱਲ੍ਹ 15 ਸਤੰਬਰ ਨੂੰ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਸੱਦੀ ਗਈ ਸੀ। ਪਰ ਹੁਣ ਇਹ ਮੀਟਿੰਗ ਕੱਲ੍ਹ ਦੀ ਜਗ੍ਹਾ ਅੱਜ ਸੱਦ ਲਈ ਗਈ ਹੈ। ਇਹ ਮੀਟਿੰਗ ਪੰਜਾਬ ਭਵਨ ਵਿਖੇ ਇਸ ਸਮੇਂ ਜਾਰੀ ਹੈ। ਇਸ ਮੀਟਿੰਗ ਵਿੱਚ ਰਾਸ਼ਟਰੀ ਹੈਲਥ ਮਿਸ਼ਨ ਅਤੇ ਆਸ਼ਾ ਵਰਕਰਾਂ ਦੀਆਂ ਜੱਥੇਬੰਦੀਆਂ ਸਮੇਤ ਵੱਖ ਵੱਖ ਹੋਰ ਜੱਥੇਬੰਦੀਆਂ ਦੇ ਪੰਜ ਪੰਜ ਨੁੰਮਾਇੰਦੇ ਮੌਜੂਦ ਹਨ।