ਸਿਵਲ ਸਰਜਨ ਵਲੋਂ ਜਨ ਔਸ਼ਧੀ ਕੇਂਦਰ ਦਾ ਮੌਆਇਨਾ
ਕਪੂਰਥਲਾ, 7ਮਾਰਚ(ਵਿਸ਼ਵ ਵਾਰਤਾ)- : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਅਗਵਾਈ ‘ਚ ਜ਼ਿਲੇ ਭਰ ‘ਚ ਇਕ ਮਾਰਚ ਤੋਂ 7 ਮਾਰਚ ਤੱਕ ਜਨ ਔਸ਼ਧੀ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਹਰ ਸਾਲ ਇਕ ਮਾਰਚ ਤੋਂ 7 ਮਾਰਚ ਤੱਕ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਜ਼ਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਜਿਸ ਦੀ ਲੜੀ ਵਜੋ ਸੈਮੀਨਾਰ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਨ ਔਸ਼ਧੀ ਕੇਂਦਰਾਂ ਵਿੱਚ ਜੈਨਰਿਕ ਦਵਾਈਆਂ ਆਮ ਲੋਕਾਂ ਲਈ ਬ੍ਰਾਂਡੇਡ ਦਵਾਈਆਂ ਨਾਲੋਂ 50 ਫੀਸਦੀ ਤੋਂ 90 ਫੀਸਦੀ ਤੱਕ ਸਸਤੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀ ਘੱਟ ਰੇਟਾਂ ‘ਤੇ ਵਧੀਆ ਜੈਨਰਿਕ ਦਵਾਈਆਂ ਇਥੋਂ ਖਰੀਦ ਸਕਦਾ ਹੈ। ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਸਿਵਲ ਹਸਪਤਾਲ ਵਿਖੇ ਸਥਿਤ ਜਨ ਔਸ਼ਧੀ ਕੇਂਦਰ ਦਾ ਮੁਆਇਨਾ ਕੀਤਾ ਤੇ ਉਥੋ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸਸਤੀਆਂ ਜੈਨਰਿਕ ਦਵਾਈਆਂ ਉਪਲਬਧ ਕਰਵਾਉਣ ਅਤੇ ਦਵਾਈਆਂ ਲੈਣ ਆਏ ਮਰੀਜ਼ਾਂ ਨਾਲ ਪੂਰਾ ਸਹਿਯੋਗ ਕਰਨ। ਇਸ ਮੌਕੇ ਏਸੀਐਸ ਡਾ ਅੰਨੂ ਸ਼ਰਮਾ, ਡੀਐਮਸੀ ਡਾ ਸਾਰਿਕਾ ਦੁੱਗਲ, ਡੀਐਫਪੀਓ ਡਾ ਅਸ਼ੋਕ ਕੁਮਾਰ, ਡੀਡੀਐਚੳ ਡਾ ਕਪਿਲ ਡੋਗਰਾ, ਐਸਐਮਓ ਡਾ ਸੰਦੀਪ ਧਵਨ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਬੀਈਈ ਰਵਿੰਦਰ ਜੱਸਲ, ਪ੍ਰਭਾਤ ਸ਼ਰਮਾ ਆਦਿ ਹਾਜ਼ਰ ਸਨ।