ਸਿਲਵਰ ਗਰਲ ਪੀਵੀ ਸਿੰਧੂ ਤੇ ਬਾਕਸਰ ਲਵਲੀਨਾ ਬੋਰਗੋਹੇਨ ਦੇ ਕੁਆਰਟਰ ਫਾਇਨਲ ਮੁਕਾਬਲੇ ਅੱਜ
ਮੈਡਲ ਜਿੱਤਣ ਤੋਂ ਬਸ ਇੱਕ ਕਦਮ ਦੂਰ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਅੱਜ ਬਾਕਸਿੰਗ ਵਿੱਚ ਭਾਰਤੀ ਖਿਡਾਰਨਾਂ ਲਵਲੀਨਾ ਬੋਰਗੋਹੇਨ ਅਤੇ ਬੈਡਮਿੰਟਨ ਵਿੱਚ ਪੀਵੀ ਸਿੰਧੂ ਚੁਣੌਤੀ ਪੇਸ਼ ਕਰਨਗੀਆਂ । ਲਵਲੀਨਾ ਅਤੇ ਸਿੰਧੂ ਨੇ ਕੁਆਰਟਰ ਫਾਈਨਲ ਮੈਚ ਖੇਡਣਾ ਹੈ ਜੇ ਲਵਲੀਨਾ ਮੁਕਾਬਲਾ ਜਿੱਤ ਜਾਂਦੀ ਹੈ, ਤਾਂ ਉਹ ਐਮਸੀ ਮੈਰੀਕਾਮ ਤੋਂ ਬਾਅਦ ਓਲੰਪਿਕ ਤਗਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਬਣ ਜਾਵੇਗੀ। ਸਿੰਧੂ ਨੂੰ ਜਾਪਾਨ ਦੀ ਅਕਨੇ ਯਾਮਾਗੁਚੀ ਦੀ ਸਖਤ ਚੁਣੌਤੀ ਪੇਸ਼ ਹੈ ।