ਬੀਐਸਐਫ ਜਵਾਨ ਨੇ ਆਪਣੇ ਬੀ.ਐੱਸ.ਐਫ. ਦੇ ਅਫ਼ਸਰ ਦੀ ਗੱਡੀ ‘ਤੇ ਵੀ ਕੀਤੀ ਫਾਇਰਿੰਗ
ਜਵਾਨ ਨੇ ਡਿਊਟੀ ਦੌਰਾਨ ਆਪਣੀ ਅਸਾਲਟ ਨਾਲ ਚਲਾਈਆਂ ਗੋਲੀਆਂ
ਅੰਮ੍ਰਿਤਸਰ 6 ਮਾਰਚ( ਵਿਸ਼ਵ ਵਾਰਤਾ)– ਅੰਮ੍ਰਿਤਸਰ ਤੋਂ ਇਕ ਹੁਣੇ ਹੁਣੇ ਮੰਦਭਾਗੀ ਖ਼ਬਰ ਆ ਰਹੀ ਹੈ । ਬੀ. ਐੱਸ. ਐੱਫ. ਦੇ ਹੈੱਡਕੁਆਟਰ ਖਾਸਾ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਇਕ ਸਿਰਫਿਰੇ ਜਵਾਨ ਨੇ ਡਿਊਟੀ ਦੌਰਾਨ ਆਪਣੀ ਅਸਾਲਟ ਨਾਲ ਗੋਲੀਆਂ ਚਲਾਈਆਂ ਜਿਸ ਨਾਲ ਡਿਊਟੀ ‘ਤੇ ਤਾਇਨਾਤ 4ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਫਾਇਰਿੰਗ ‘ਚ 4 ਹੋਰ ਬੀ.ਐੱਸ.ਐਫ਼. ਜਵਾਨ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਇਸ ਸਮੇਂ ਉਹ ਸਿਰਫਿਰੇ ਬੀਐਸਐਫ ਜਵਾਨ ਨੇ ਆਪਣੇ ਬੀ.ਐੱਸ.ਐਫ. ਦੇ ਅਫ਼ਸਰ ਦੀ ਗੱਡੀ ‘ਤੇ ਵੀ ਫਾਇਰਿੰਗ ਕੀਤੀ ਪਰ ਉਹ ਵਾਲ ਵਾਲ ਬਚ ਗਏ।
ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਨੇ ਬਾਅਦ ਚ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਜ਼ਖ਼ਮੀ ਹਾਲਤ ‘ਚ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਉਸ ਵੱਲੋਂ ਦਮ ਤੋੜੇ ਜਾਣ ਦੀ ਖ਼ਬਰ ਹੈ ।