ਸਿਪਾਹੀ ਜਨਰਲ ਡਿਊਟੀ ਲਈ ਹੋਣ ਵਾਲੀ ਕਾਮਨ ਦਾਖ਼ਲਾ ਪ੍ਰੀਖਿਆ ਮੁਲਤਵੀ
ਨਵੀਂਆਂ ਤਰੀਕਾ ਬਾਰੇ ਬਾਅਦ ਵਿਚ ਕੀਤਾ ਜਾਵੇਗਾ ਸੂਚਿਤ
ਮੋਹਾਲੀ 21 ਅਪ੍ਰੈਲ: (ਵਿਸ਼ਵ ਵਾਰਤਾ ) :ਕੋਵਿਡ-19 ਸਥਿਤੀ ਨੂੰ ਵੇਖਦਿਆਂ 25 ਅਪ੍ਰੈਲ, 2021 ਨੂੰ ਸੀ.ਜੀ. ਕੰਪਲੈਕਸ, ਲੁਧਿਆਣਾ ਵਿਖੇ ਹੋਣ ਵਾਲੀ ਸਿਪਾਹੀ ਜਨਰਲ ਡਿਊਟੀ ਲਈ ਦਾਖ਼ਲਾ ਪ੍ਰੀਖਿਆ (ਸੀ.ਈ.ਈ.) ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਰਨਲ ਸਜੀਵ ਐਨ, ਡਾਇਰੈਕਟਰ ਭਰਤੀ ਨੇ ਦਿੱਤੀ।
ਪ੍ਰੀਖਿਆ ਲਈ ਨਵੀਆਂ ਤਾਰੀਖਾਂ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ। ਉਮੀਦਵਾਰਾਂ ਨੂੰ ਸੀਈਈ ਲਈ ਨਵੇਂ ਦਾਖਲਾ ਕਾਰਡ ਆਰਮੀ ਰੈਕੀਊਟਿੰਗ ਆਫ਼ਿਸ, ਲੁਧਿਆਣਾ ਤੋਂ ਪ੍ਰਾਪਤ ਕਰਨ ਲਈ ਸੂਚਿਤ ਕੀਤਾ ਜਾਵੇਗਾ। ਉਮੀਦਵਾਰ www.joinindianarmy.nic.in ਰਾਹੀਂ ਤਾਜ਼ਾ ਜਾਣਕਾਰੀ ਹਾਸਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੀ.ਈ.ਈ. ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ.ਨਗਰ (ਮੁਹਾਲੀ) ਦੇ ਉਮੀਦਵਾਰਾਂ ਲਈ ਆਯੋਜਿਤ ਕਰਵਾਈ ਜਾਣੀ ਸੀ ਜੋ 07 ਦਸੰਬਰ 2020 ਤੋਂ 20 ਦਸੰਬਰ 2020 ਤੱਕ ਏ.ਐੱਸ.ਕਾਲਜ ਖੰਨਾ ਵਿਖੇ ਆਰਮੀ ਭਰਤੀ ਰੈਲੀ ਤੋਂ ਬਾਅਦ ਡਾਕਟਰੀ ਤੌਰ ‘ਤੇ ਤੰਦਰੁਸਤ ਘੋਸ਼ਿਤ ਕੀਤੇ ਗਏ ਸਨ।