ਫਾਜ਼ਿਲਕਾ 25 ਅਪ੍ਰੈਲ (ਵਿਸ਼ਵ ਵਾਰਤਾ)-ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਲੋੜੀਦੀਆਂ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਅੱਜ ਚੋਣ ਕਮਿਸ਼ਨ ਦੇ ਜਿਲ੍ਹਾ ਪੱਧਰੀ ਵੇਅਰ ਹਾਊਸ ਤੋਂ ਕੱਢੀਆਂ ਗਈਆਂ। ਇਹ ਕਾਰਵਾਈ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਹਾਜ਼ਰੀ ਵਿੱਚ ਕੀਤੀ ਗਈ । ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਲੋਕ ਸਭਾ ਚੋਣਾਂ ਲਈ ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਕੀਤੀ ਜਾਵੇਗੀ। ਇਥੋਂ ਕੁੱਲ 41 ਮਸ਼ੀਨਾਂ ਕੱਢੀਆਂ ਗਈਆਂ ਜੋ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਭੇਜੀਆਂ ਗਈਆਂ ਹਨ।
Patiala News: ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ
Patiala News: ਅਮਿੱਟ ਯਾਦਾਂ ਛੱਡਦਾ ਸ਼ੀਸ਼ ਮਹਿਲ ‘ਚ ਸਮਾਪਤ ਹੋਇਆ ਸਰਸ ਮੇਲਾ -ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਪਤੀ ਸਮਾਰੋਹ...