ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰ ਕਿਰਪਾ ਸਾਹਿਬ ਸ਼ਿਵਾਲਿਕ ਸਿਟੀ ਵਿਖੇ ਅੱਜ ਤੋਂ ਆਰੰਭ
ਖਰੜ, 25ਦਸੰਬਰ(ਭੁਪਿੰਦਰ ਸਿੰਘ)- ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕਿ ਫਤਿਹ !! ਗੁਰਦੁਵਾਰਾ ਗੁਰ ਕਿਰਪਾ ਸਾਹਿਬ ਸ਼ਿਵਾਲਿਕ ਸਿਟੀ (ਖਰੜ) ਵਿਖੇ 25-12-2022 ਦਿਨ ਐਤਵਾਰ ਨੂੰ ਸਾਹਿਬਜ਼ਾਦੇ,ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10:00 ਵਜੇ ਆਰੰਭ ਹੋਣਗੇ ਜੀ !
2) 27-12-2022 ਦਿਨ ਮੰਗਲਵਾਰ ਨੂੰ ਸਵੇਰੇ 9:00 ਤੋਂ 10:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਵੇਗੀ ਜੀ !
3)27-12-2022 ਦਿਨ ਮੰਗਲਵਾਰ ਨੂੰ ਮਾਰਕਿਟ ਕਮੇਟੀ ਵਲੋਂ ਸ਼ਿਵਾਲਿਕ ਸਿਟੀ ਦੀ ਮੇਨ ਮਾਰਕਿਟ ਵਿੱਚ ਸਾਹਿਬਜ਼ਾਦੇ,ਮਾਤਾ ਗੁਜਰ ਕੌਰ ਜੀ ਸਮੂਹ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸਵੇਰੇ (10:00 ਵਜੇ ਤੋਂ 11;15 ਸੁਖਮਨੀ ਸਾਹਿਬ,11;15 ਤੋਂ 12:15 ਕੀਰਤਨ) ਦੀਵਾਨ ਸਜਾਏ ਜਾਣਗੇ , ਦੀਵਾਨਾ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਜੀ
ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮੂਚੇ ਦੀਵਾਨਾ ਵਿੱਚ ਹਾਜਰੀ ਭਰਨ ਦੀ ਕਿਰਪਾਲਤਾ ਕਰਨੀ ਜੀ !
ਨੋਟ = ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰ ਦੀ ਰਸਦ ਦੀ ਸੇਵਾ ਕਰਨੀ ਹੈ ਓ ਸੰਗਤਾਂ 26/12/2022 ਸ਼ਾਮ ਤੱਕ ਗੁਰਦੁਵਾਰਾ ਸਾਹਿਬ ਵਿੱਚ ਰਸਦ ਪਹੁੰਚਾਣ ਦੀ ਕਿਰਪਾਲਤਾ ਕਰਨ ਜੀ।