ਸਾਲ ਦੀ ਪਹਿਲੀ ਮਾਸਿਕ ਸ਼ਿਵਰਾਤਰੀ ਅੱਜ
ਚੰਡੀਗੜ੍ਹ, 11 ਜਨਵਰੀ(ਵਿਸ਼ਵ ਵਾਰਤਾ)- ਇਸ ਵਾਰ ਮਾਸਿਕ ਸ਼ਿਵਰਾਤਰੀ ਸੋਮਵਾਰ ਦੇ ਦਿਨ ਆਈ ਹੈ। ਸੋਮਵਾਰ ਦਾ ਦਿਨ ਸ਼ਿਵਜੀ ਦਾ ਦਿਨ ਮੰਨਿਆ ਜਾਂਦਾ ਹੈ। ਅੱਜ ਦੇ ਦਿਨ ਸ਼ਿਵਰਾਤਰੀ ਦਾ ਵਰਤ ਰੱਖਣ ਵਾਲਿਆਂ ਦੀ ਸਾਰੀ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ। ਮਾਸਿਕ ਸ਼ਿਵਰਾਤਰੀ ਅਤੇ ਇਸ ਵਿਸ਼ੇਸ਼ ਸੰਯੋਗ ਦੀ ਵਜ੍ਹਾ ਨਾਲ ਜੋ ਵੀ ਭਗਤ ਅੱਜ ਸੱਚੇ ਮਨ ਨਾਲ ਭਗਵਾਨ ਸ਼ਿਵ ਦੀ ਅਰਾਧਨਾ ਕਰੇਗਾ ਉਸ ਨੂੰ ਵਿਸ਼ੇਸ਼ ਪੁੰਨ ਪ੍ਰਾਪਤ ਹੋਵੇਗਾ। ਮਾਸਿਕ ਸ਼ਿਵਰਾਤਰੀ ਹਰ ਮਹੀਨੇ ਹੁੰਦੀ ਹੈ ਜਦੋਂ ਕਿ ਮਹਾਸ਼ਿਵਰਾਤਰੀ ਸਾਲ ਵਿੱਤ ਇਕ ਵਾਰ ਮਨਾਈ ਜਾਂਦੀ ਹੈ। ਮਾਸਿਕ ਤਿਉਹਾਰਾਂ ਵਿੱਚ ਸ਼ਿਵਰਾਤਰੀ ਦੇ ਵਰਤ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨ ਤੇ ਮਹਾਵਰਦਾਨ ਦੀ ਪ੍ਰਾਪਤੀ ਹੁੰਦੀ ਹੈ।