ਚੋਣ ਕਮੀਸ਼ਨ ਨੇ ਆਮ ਆਦਮੀ ਪਾਰਟੀ ਨੂੰ ਜਾਰੀ ਕੀਤਾ ਨੋਟਿਸ
ਸਾਰੀਆਂ ਪਾਰਟੀਆਂ ਤੋਂ ਪੈਸੇ ਲਓ,ਪਰ ਵੋਟ ਝਾੜੂ ਨੂੰ ਦੇਓ- ਆਮ ਆਦਮੀ ਪਾਰਟੀ
ਚੰਡੀਗੜ੍ਹ,10 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਵਿੱਚ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਹੀ ਚੋਣ ਕਮੀਸ਼ਨ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਆਮ ਆਦਮੀ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਪੈਂਫਲੇਟ ਵੰਡੇ ਗਏ ਹਨ,ਜਿਹਨਾਂ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਪਾਰਟੀਆਂ ਤੋਂ ਪੈਸੇ ਲਓ,ਪਰ ਵੋਟ ਝਾੜੂ ਨੂੰ ਦੇਓ। ਜਿਸ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਕਾਫੀ ਚਰਚਾ ਹੋ ਰਹੀ ਸੀ।