ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ
ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁੱਜੇ ਸੀਨੀਅਰ ਵਕੀਲ ਤੇ ਸਿਆਸਤਦਾਨ ਐਚ.ਐਸ.ਫੂਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ਨੇ ਬਹੁਤ ਸਾਰੀਆਂ ਮੁਸੀਬਤਾਂ ਤੇ ਸੰਕਟ ਦੇਖੇ ਹਨ ਪਰ ਪੰਜਾਬ ਹਮੇਸ਼ਾ ਹੀ ਇਸ ਸਭ ਤੋਂ ਬਹੁਤ ਦਲੇਰੀ ਨਾਲ ਬਾਹਰ ਵੀ ਆਇਆ ਹੈ। ਜਿੰਨੇ ਵੀ ਬੁਰੇ ਦਿਨ ਹੋਣ ਪੰਜਾਬ ਓਹਨਾਂ ਵਿੱਚੋਂ ਪੂਰੀ ਤਰਾਂ ਉਭਰਿਆ ਹੈ। ਪਰ ਇਸ ਵੇਲੇ ਜੋ ਸੰਕਟ ਪੰਜਾਬ ਉੱਪਰ ਮੰਡਰਾ ਰਿਹਾ ਹੈ ਉਹ ਇੱਕ ਐਸਾ ਸੰਕਟ ਹੈ ਜਿਹੜਾ ਪੰਜਾਬ ਦੀ ਹੋਂਦ, ਪੰਜਾਬ ਦੀ existence ਲਈ ਖਤਰਾ ਪੈਦਾ ਕਰ ਰਿਹਾ ਹੈ।
ਐਚ.ਐਸ.ਫੂਲਕਾ ਨੇ ਕਿਹਾ ਕਿ ਇਹ ਸੰਕਟ ਹੈ ਪੰਜਾਬ ਦੀ ਜਮੀਨ ਦਾ ਬੰਜਰ ਹੋਣਾ। ਜੇਕਰ ਪਹਿਲਾ ਸਾਰੇ ਸੰਕਟਾਂ ਦਾ ਪੰਜਾਬੀਆਂ ਨੇ ਡੱਟ ਕੇ ਮੁਕਾਬਲਾ ਕੀਤਾ। ਉਹ ਸਿਰਫ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਜਮੀਨ ਦਾ ਉਪਜਾਊ ਹੋਣਾ ਇੱਕ ਵੱਡੀ ਤਾਕਤ ਸੀ। ਪਰ ਜੇਕਰ ਅੱਜ ਇਹ ਪਾਣੀ ਹੀ ਖਤਮ ਹੋ ਗਿਆ ਤੇ ਜਮੀਨ ਹੀ ਬੰਜਰ ਹੋ ਗਈ ਤਾਂ ਸਾਡੇ ਲਈ ਇਸ ਵਿਰੁੱਧ ਲੜਨਾ ਤਾਂ ਦੂਰ ਦੀ ਗੱਲ ਇੱਥੇ ਰਹਿਣਾ ਹੀ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਇਹ ਪੰਜਾਬ ਦਾ ਐਸਾ ਮੁੱਦਾ ਹੈ ਜਿਹੜਾ ਪੰਜਾਬ ਦੇ ਕਿਸੇ ਵੀ ਮੁੱਦੇ ਨਾਲੋ ਜਿਆਦਾ ਜਰੂਰੀ ਹੈ।
ਅੰਕੜੇ ਇਹ ਦਰਸਾਉਂਦੇ ਨੇ ਕਿ 2009 ਦੇ ਲੋਕ ਸਭਾ ਇਲੈਕਸ਼ਨ ਵੇਲੇ ਜਿਹੜਾ ਪੰਜਾਬ ਦਾ ਹਾਲ ਸੀ 2014 ਦੇ ਇਲੈਕਸ਼ਨ ਵੇਲੇ ਉਸ ਤੋਂ ਵੀ ਬੁਰਾ ਹੋ ਗਿਆ। 2014 ਤੋਂ 2019 ਤੱਕ ਹੋਰ ਬੁਰਾ ਤੇ ਹੁਣ ਪੰਜ ਸਾਲ ਬਾਅਦ 2024 ਵਿੱਚ ਬਦ ਤੋਂ ਬਦਤਰ ਹੋ ਗਿਆ। ਜਿਸ ਤੇਜ਼ੀ ਨਾਲ ਇਹ ਹਾਲਾਤ ਖਰਾਬ ਹੋ ਰਹੇ ਹਨ ਤਾਂ ਇਹ ਹੋ ਸਕਦਾ 2029 ਦੇ ਇਲੈਕਸ਼ਨ ਤੱਕ ਇਸ ਮੁੱਦੇ ਤੇ ਕੰਮ ਕਰਨਾ ਵੀ ਨਾਮੁਮਕਿਨ ਹੈ। ਜਾਵੇ। ਉਸ ਮਗਰੋਂ ਸ਼ਾਇਦ ਅਸੀਂ POINT OF NO RETURN ਤੱਕ ਪਹੁੰਚ ਜਾਈਏ। ਇਸ ਕਰਕੇ ਇਹ ਜਰੂਰੀ ਹੈ ਕਿ ਇਸ ਵੇਲੇ ਜਲਦ ਤੋਂ ਜਲਦ ਇਸਨੂੰ ਰੋਕਣ ਦੇ ਹੱਲ ਕੱਢੇ ਜਾਣ।
ਫੂਲਕਾ ਨੇ ਕਿਹਾ ਕਿ ਪੰਜਾਬ ਇਸ ਵੇਲੇ ਲੋਕ ਸਭਾ ਵਿੱਚ ਆਪਣੇ ਲੋਕ ਸਭਾ ਮੈਂਬਰ ਚੁਣ ਕੇ ਭੇਜੇਗਾ। ਇਹਨਾ ਮੈਂਬਰਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਵਿੱਚ ਪੰਜਾਬ ਦੇ ਮੁੱਦੇ ਰੱਖਣੇ ਹਨ । ਇਸ ਲਈ ਇਹਨਾ ਨੂੰ ਇਹਨਾਂ ਮੁੱਦਿਆਂ ਦੀ ਸਮਝ ਤੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ ਜਿਹੜੀ ਵੀ ਪਾਰਟੀ ਤੇ ਜਿਹੜਾ ਵੀ ਉਮੀਦਵਾਰ ਇਹ ਇਲੈਕਸ਼ਨ ਲੜ ਰਿਹਾ ਹੈ ਇਹ ਆਪਣਾ ਆਪਣਾ ਪਲਾਨ ਤੇ ਸਕੀਮ ਜਰੂਰ ਦੇਣ ਕਿ ਪੰਜਾਬ ਦੀ ਜਮੀਨ ਨੂੰ ਬੰਜਰ ਹੋਣ ਤੋ ਬਚਾਉਣ ਲਈ ਓਹਨਾ ਦਾ ਕੀ ਪਲਾਨ ਹੈ। ਕਿਉਂਕਿ ਪੰਜਾਬ ਦੇ ਲੋਕ ਦਾ ਹੱਕ ਹੈ ਵੇਟ ਪਾਉਣ ਦਾ ਫੈਸਲਾ ਕਰਨ ਵੇਲੇ ਉਹ ਆਪਣੇ ਉਮੀਦਵਾਰ ਦੀ ਸੋਚ ਤੇ ਉਸ ਮੁਤਾਬਿਕ ਬਣਾਏ ਪਲਾਨ ਦੀ ਜਰੂਰ ਪੜਚੋਲ ਕਰ ਸਕਣਾ। ਇਹ ਮੁੱਦਾ ਪੰਜਾਬ ਦੇ • ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਹੈ ਕਿਉਂਕਿ ਇਹ ਸਾਡੇ ਪੰਜਾਬ ਦੀ ਹੋਂਦ ਦਾ ਮੁੱਦਾ ਹੈ।