ਚੰਡੀਗੜ੍ਹ 12 ਅਪ੍ਰੈਲ (ਵਿਸ਼ਵ ਵਾਰਤਾ )-ਸਾਬਕਾ ਪੀਸੀਐਸ ਅਧਿਕਾਰੀ ਸ਼ੇਰ ਸਿੰਘ ਸਿੱਧੂ ਬੀਤੀ ਦਿਨੀਂ ਗੁਰੂ ਚਰਨਾਂ ਚ ਜਾ ਬਿਰਜੇ ਹਨ । ਅੱਜ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦੁਪਹਿਰ ਸਾਢੇ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਖਰੜ ਲਾਂਡਰਾਂ ਰੋਡ ਤੇ ਸਥਿਤ ਐਸ.ਐਸ ਫਾਰਮ ਵਿਖੇ ਹੋਵੇਗੀ ।
ਸ਼ੇਰ ਸਿੰਘ ਅਗਾਂਊ ਅਤੇ ਉਸਾਰੂ ਸੋਚ ਦੇ ਮਾਲਕ ਸਨ ਅਤੇ ਸੈਂਕੜੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਪ੍ਰੇਰਿਤ ਕੀਤਾ ਜਿਸ ਨਤੀਜੇ ਵਜੋਂ ਅੱਜ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਦੋਸਤ ਉੱਚੇ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ।
ਸ਼ੇਰ ਸਿੰਘ ਪਿੱਛੇ ਆਪਣੀ ਪਤਨੀ ਅੰਮ੍ਰਿਤਪਾਲ ਕੌਰ ਅਤੇ ਪੁੱਤਰ ਗੁਰਸਿਮਰਨ ਸਿੰਘ ਸਿੱਧੂ ਨੂੰ ਛੱਡ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ੇਰ ਸਿੰਘ ਸਪੁੱਤਰ ਹਾਕਮ ਸਿੰਘ ਸਿੱਧੂ ਦਾ ਜਨਮ 20 ਨਵੰਬਰ 1946 ਮਾਤਾ ਗੁਰਦਿਆਲ ਕੌਰ ਦੀ ਕੁੱਖੋਂ ਪਿੰਡ ਗੱਦਾਡੋਬ ਵਿਖੇ ਹੋਇਆ । ਉਹਨਾਂ ਮੁੱਢਲੀ ਪੜ੍ਹਾਈ ਪਿੰਡ ਬਾਬਾ ਕੋਕਰਿਆਂ ਦੇ ਸਕੂਲ ਤੋਂ ਪੂਰੀ ਕਰਨ ਉਪਰੰਤ ਆਰ. ਐਸ.ਡੀ ਕਾਲਜ ਤੋਂ ਗੈਜੂਏਸ਼ਨ ਕੀਤੀ । ਸ਼ੇਰ ਸਿੰਘ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਅਤੇ ਉਨਾਂ ਪਹਿਲੀ ਪੁਜੀਸ਼ਨ ਤੇ ਆਉਣ ਦਾ ਰਿਕਾਰਡ ਕਾਇਮ ਕੀਤਾ । ਉਨਾਂ ਪਹਿਲੀ ਨੌਕਰੀ 1968 ਵਿੱਚ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਕੀਤੀ ਅਤੇ 1972 ਵਿੱਚ ਬਤੌਰ ਨੈਬ ਤਹਿਸੀਲਦਾਰ ਭਰਤੀ ਹੋਏ ਸਨ 1978 ਵਿੱਚ ਬਤੌਰ ਤੁਸੀਂਲਦਾਰ ਬਣੇ । ਉਨਾ ਵੱਖ-ਵੱਖ ਤਹਿਸੀਲਾਂ ਚ ਕੰਮ ਕੀਤਾ ਅਤੇ ਸਭ ਤੋਂ ਵੱਧ ਲੰਬਾ ਸਮਾਂ ਮੋਗਾ ਵਿਖੇ ਸੇਵਾ ਨਿਭਾਈ ਸਾਨੂੰ 1987 ਵਿੱਚ ਪੀਸੀਐਸ ਵਜੋਂ ਤਰੱਕੀ ਮਿਲਣ ਤੋਂ ਉਪਰੰਤ P.G.O ਫਰੀਦਕੋਟ, J.E To, D.C ਪਟਿਆਲਾ, ਸਕੱਤਰ ਆਰਟੀਓ ਫਿਰੋਜਪੁਰ ਡੀਟੀਓ ਬਠਿੰਡਾ ਐਸ ਟੀ ਐਮ ਰਾਏਕੋਟ ਤੇ ਐਸ ਡੀ ਐਮ ਡੇਰਾ ਬੱਸੀ ਵਜੋਂ ਸੇਵਾ ਨਿਭਾਈਆਂ । ਸੇਵਾ ਮੁਕਤੀ ਤੋਂ ਬਾਅਦ ਉਹਨਾਂ ਛੇ ਸਾਲ ਕੰਜੂਮਰ ਕੋਰਟ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਜੱਜ ਸੇਵਾ ਨਿਭਾਈ ਉਹਨਾਂ ਕਰੀਬ 42 ਸਾਲ ਵੱਖ-ਵੱਖ ਅਹੁਦਿਆਂ ਤੇ ਲੋਕਾਂ ਦੀ ਸੇਵਾ ਕਰਦੇ ਰਹੇ।