ਪੰਜਾਬ ਕਾਂਗਰਸ ਨੂੰ ਇੱਕੋ ਸਮੇਂ ਕਈ ਵੱਡੇ ਝਟਕੇ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਕਈ ਵੱਡੇ ਆਗੂ ਸੁਨੀਲ ਜਾਖੜ ਤੇ ਮਨਜਿੰਦਰ ਸਿਰਸਾ ਨਾਲ ਕਰ ਰਹੇ ਹਨ ਮੀਟਿੰਗ
ਦੇਖੋ ਐਕਸਕਲੁਸਿਵ ਵੀਡੀਓ
ਚੰਡੀਗੜ੍ਹ,4 ਜੂਨ(ਵਿਸ਼ਵ ਵਾਰਤਾ)- ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਤੋਂ ਐਨ ਪਹਿਲਾਂ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਪਿਛਲੇ ਦਿਨੀਂ ਕਾਂਗਰਸ ਛੱਡਣ ਵਾਲੇ ਸੁਨੀਲ ਜਾਖੜ ਦੇ ਨਾਲ ਮੀਟਿੰਗ ਕਰ ਰਹੇ ਹਨ। ਇਹਨਾਂ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ,ਸੁੰਦਰ ਸ਼ਾਮ ਅਰੋੜਾ,ਰਾਜ ਕੁਮਾਰ ਵੇਰਕਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਿਲ ਹਨ। ਇਸ ਮੀਟਿੰਗ ਵਿੱਚ ਭਾਜਪਾ ਦੇ ਆਗੂ ਮਨਿੰਦਰਜੀਤ ਸਿੰਘ ਸਿਰਸਾ ਵੀ ਸ਼ਾਮਿਲ ਹਨ।