ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜੁਆਇੰਨ ਕੀਤੀ ‘ਭਾਰਤ ਜੋੜੋ ਯਾਤਰਾ’
ਰਾਜਸਥਾਨ ਦੇ ਅਲਵਰ ‘ਚ ਰਾਹੁਲ ਗਾਂਧੀ ਨਾਲ ਤੁਰਦੇ ਆਏ ਨਜ਼ਰ
ਤੁਸੀਂ ਵੀ ਮਾਰੋ ਇੱਕ ਨਜ਼ਰ ਭਾਰਤ ਜੋੜੋ ਯਾਤਰਾ ਤੇ
ਚੰਡੀਗੜ੍ਹ, 20ਦਸੰਬਰ(ਵਿਸ਼ਵ ਵਾਰਤਾ)- ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀਂ ਵਿਦੇਸ਼ ਦੌਰੇ ਤੋਂ ਵਾਪਸ ਪਰਤ ਆਏ ਹਨ। ਅੱਜ ਚਰਨਜੀਤ ਸਿੰਘ ਚੰਨੀ ਵੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣੇ ਹਨ। ਉਹ ਅਲਵਰ ਪਹੁੰਚੇ ਹਨ।
ਇਸ ਤੋਂ ਇਲਾਵਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਅੱਜ ਭਾਰਤ ਜੋੜੋ ਯਾਤਰਾ ਵਿੱਚ ਰਾਹੁਲ ਗਾਂਧੀ ਦੇ ਨਾਲ ਚੱਲ ਰਹੇ ਹਨ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਚਰਨਜੀਤ ਚੰਨੀ ਵਿਦੇਸ਼ ਚਲੇ ਗਏ ਸਨ। ਇਸ ਦੌਰਾਨ ਉੁਹਨਾਂ ਦੇ ਵਿਦੇਸ਼ ਦੌਰੇ ਨੂੰ ਲੈ ਕੇ ਵਿਰੋਧੀਆਂ ਨੇ ਕਾਫੀ ਸਵਾਲ ਵੀ ਚੁੱਕੇ ਸਨ। ਜਿਸ ਤੋਂ ਬਾਅਦ ਚੰਨੀ ਨੇ ਸਾਫ ਕੀਤਾ ਸੀ ਕਿ ਉਹ ਬਹੁਤ ਵਿਦੇਸ਼ ਵਿੱਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਨਾਲ ਹੀ ਪੀਐੱਚਡੀ ਥੀਸਿਸ ਤੇ ਵੀ ਕੰਮ ਕਰ ਰਹੇ ਹਨ।