ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ 87 ਸਾਲ ਦੀ ਉਮਰ ‘ਚ ਪਾਸ ਕੀਤੀ 12ਵੀਂ
ਚੰਡੀਗੜ੍ਹ, 11ਮਈ (ਵਿਸ਼ਵ ਵਾਰਤਾ)-ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਨੇ 87 ਸਾਲ ਦੀ ਉਮਰ ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਇਕ ਪ੍ਰੋਗਰਾਮ ਦੇ ਸਬੰਧ ਵਿਚ ਭਿਵਾਨੀ ਪਹੁੰਚੇ ਚੌਟਾਲਾ ਨੂੰ ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਨਮਾਨ ਨਾਲ ਮਾਰਕਸ਼ੀਟ ਸੌਂਪੀ। ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਭਿਵਾਨੀ ਵਿੱਚ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ 428ਵੀਂ ਜਯੰਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਓਮ ਪ੍ਰਕਾਸ਼ ਚੌਟਾਲਾ ਨੂੰ ਉਨ੍ਹਾਂ ਦੀ ਮਾਰਕ ਸ਼ੀਟ ਅਤੇ ਸਰਟੀਫਿਕੇਟ ਸੌਂਪਿਆ।