ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਚ ਵਾਧਾ
ਰਿਹਾਇਸ਼ੀ ਕੋਠੀ ਦੀ ਆਰਜ਼ੀ ਕੁਰਕੀ ਦੇ ਹੁਕਮ
ਆਈ.ਏ.ਐਸ ਦੇ ਲੜਕੇ ਨੂੰ ਮਾਰ ਮੁਕਾਉਣ ਦਾ ਵੀ ਚੱਲ ਰਿਹਾ ਹੈ ਮੁਕੱਦਮਾ
ਬਹਿਬਲ ਕਲਾਂ ਗੋਲੀਕਾਂਡ ਚ ਵੀ ਐਸਆਈਟੀ ਕਰ ਰਹੀ ਹੈ ਪੁੱਛਗਿਛ
ਪੰਜਾਬ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਣ ਦਾ ਨਵਾਂ ਮਾਮਲਾ
ਚੰਡੀਗੜ੍ਹ,17 ਜੁਲਾਈ(ਵਿਸ਼ਵ ਵਾਰਤਾ) ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਪੀ.ਐੱਸ ਗਰੇਵਾਲ ਦੀ ਅਦਾਲਤ ਨੇ ਕੋਠੀ ਨੰਬਰ 3048 ਸੈਕਟਰ 20 ,ਜਿਸ ਵਿੱਚ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਰਹਿ ਰਹੇ ਹਨ,ਦੀ ਆਰਜ਼ੀ ਤੌਰ ਤੇ ਕੁਰਕੀ ਦੇ ਹੁਕਮ ਦਿੱਤੇ ਹਨ। ਇਹ ਹੁਕਮ ਸਰਕਾਰੀ ਫੀਸ ਜਮ੍ਹਾਂ ਕਰਵਾਉਣ ਵਿੱਚ ਕੀਤੀ ਘਪਲੇਬਾਜੀ ਅਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ਵਿੱਚ ਸੁਣਾਏ ਗਏ ਹਨ।
ਇੱਥੇ ਇਹ ਵੀ ਦੱਸ ਦਈਏ ਕਿ ਸੁਮੇਧ ਸੈਣੀ ਦੇ ਖਿਲਾਫ ਪੰਜਾਬ ਪੁਲਿਸ ਨੇ 22 ਦਸੰਬਰ, 2020 ਨੂੰ ਚਾਰਜ਼ਸ਼ੀਟ ਦਾਇਰ ਕੀਤੀ ਸੀ । ਉਸ ਖਿਲਾਫ 302 (ਕਤਲ), 201 (ਸਬੂਤ ਗਾਇਬ ਹੋਣ), 219 (ਜਨਤਕ ਸੇਵਕ ਭ੍ਰਿਸ਼ਟਾਚਾਰ), 344 (ਗ਼ਲਤ ਤਰੀਕੇ ਨਾਲ ਕੈਦ), 364 (ਅਗਵਾ) ਅਤੇ 120-ਬੀ (ਸਾਜ਼ਿਸ਼) ਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਗਿਆ ਸੀ।