ਸੈਣੀ ਅਜੇ ਵੀ ਫਰਾਰ, ਨਹੀਂ ਚੜ੍ਹਿਆ ਪੁਲਸ ਅੜਿੱਕੇ
ਚੰਡੀਗੜ੍ਹ 6 ਸਤੰਬਰ ( ਵਿਸ਼ਵ ਵਾਰਤਾ)-ਆਈਏਐਸ ਅਧਿਕਾਰੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਉਂ ਜ਼ਮਾਨਤ ’ਤੇ ਸੁਣਵਾਈ ਹੁਣ ਭਲਕੇ ਹਾਈ ਕੋਰਟ ਵਿੱਚ ਜਸਟਿਸ ਫਤਹਿਦੀਪ ਸਿੰਘ ਦੀ ਅਦਾਲਤ ਵਿੱਚ ਹੋਵੇਗੀ। ਸਾਬਕਾ ਡੀਜੀਪੀ ਸੈਣੀ ਨੂੰ ਫੜਨ ਲਈ ਐਸਆਈਟੀ ਦੀ ਟੀਮ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ, ਪਰ ਸਾਬਕਾ ਡੀਜੀਪੀ ਅਜੇ ਤੱਕ ਪੁਲਿਸ ਦੇ ਨਹੀਂ ਚੜ੍ਹਿਆ ਅੜਿੱਕੇ ।
ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਜਸਟਿਸ ਸੁਵੀਰ ਸਹਿਗਲ ਨੇ ਕੇਸ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਕੇਸ ਚੀਫ਼ ਜਸਟਿਸ ਨੂੰ ਭੇਜਿਆ ਗਿਆ ਸੀ, ਚੀਫ਼ ਜਸਟਿਸ ਨੇ ਹੁਣ ਇਸ ਕੇਸ ਨੂੰ ਜਸਟਿਸ ਫ਼ਤਹਿਦੀਪ ਸਿੰਘ ਦੀ ਅਦਾਲਤ ਵਿੱਚ ਭੇਜ ਦਿੱਤਾ ਹੈ, ਜਿਸ ਦੀ ਸੁਣਵਾਈ ਕੱਲ ਸੋਮਵਾਰ ਨੂੰ ਹੋਵੇਗੀ।