ਜੇਲ੍ਹ ਵਿੱਚ ਬੰਦ ਪਤੀ ਲਈ ਟਵੀਟ ਕੀਤਾ ਭਾਵੁਕ ਪੋਸਟ
ਚੰਡੀਗੜ੍ਹ 23 ਮਾਰਚ (ਵਿਸ਼ਵ ਵਾਰਤਾ):ਪੰਜਾਬ ‘ਚ ਰੋਡ ਰੇਜ਼ ਮਾਮਲੇ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਬ੍ਰੈਸਟ ਕੈਂਸਰ ਪੀੜਤ ਹਨ। ਉਹ ਕੈਂਸਰ ਦੀ ਸਟੇਜ਼-2 ਵਿੱਚ ਹਨ। । ਡਾ. ਨਵਜੋਤ ਕੌਰ ਨੂੰ ਡੇਰਾਬੱਸੀ ਦੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਭਾਵੁਕ ਪੋਸਟ ਪਾਕੇ ਟਵੀਟ ਕੀਤਾ ਹੈ ਕਿ *ਤੁਹਾਡਾ ਇੰਤਜ਼ਾਰ ਕੀਤਾ, ਤੁਹਾਨੂੰ ਵਾਰ-ਵਾਰ ਇਨਸਾਫ਼ ਤੋਂ ਇਨਕਾਰ ਕੀਤਾ ਗਿਆ। ਕਲਯੁੱਗ ਮਾਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਸਟੇਜ 2 ਇਨਵੇਸਿਵ ਕੈਂਸਰ ਹੈ। ਅੱਜ ਛੁਰੀ ਹੇਠ ਜਾ ਰਿਹਾ ਹੈ. ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਇਹ ਰੱਬ ਦੀ ਯੋਜਨਾ ਹੈ*।