ਸਾਬਕਾ ਆਈ ਏ ਐਸ ਅਧਿਕਾਰੀਆਂ ਵਲੋਂ ਕਿਸਾਨਾਂ ਤੇ ਹਰਿਆਣਾ ਪੁਲਿਸ ਤਸ਼ੱਦਦ ਦੀ ਨਿਖੇਧੀ
ਚੰਡੀਗੜ੍ਹ, 30ਅਗਸਤ(ਵਿਸ਼ਵ ਵਾਰਤਾ)- ਖੇਤੀ ਕਨੂੰਨਾਂ ਵਿਰੁੱਧ ਪਿਛਲੇ ਇਕ ਸਾਲ ਤੋਂ ਭਾਰਤ ਦੇ ਕਿਰਤੀ ਕਿਸਾਨਾਂ ਵਲੋਂ ਵਿਢੇ ਗਏ ਸ਼ਾਂਤਮਈ ਅੰਦੋਲਨ ਤੋਂ ਭੈ -ਭੀਤ ਹੋਈ ਸਰਕਾਰ ਹੁਣ ਖੁਦ ਗੜ- ਬੜ ਰਾਹੀਂ ਅਸ਼ਾਤ ਮਹੌਲ ਪੈਦਾ ਕਰਕੇ ਭੜਕਾਊ ਹਾਲਾਤ ਪੈਦਾ ਕਰ ਰਹੀ ਹੈ। ਸੂਬਾਈ ਸਰਕਾਰ ਹਰਿਆਣਾ ਵਲੋਂ ਬੀਤੇ ਦਿਨ ਕਰਨਾਲ ਵਿਚ ਅਮਨ ਪੂਰਵਕ ਧਰਨਾ ਦੇ ਰਹੇ ਕਿਸਾਨਾਂ ਤੇ ਅੰਨੇ ਵਾਹ ਲਾਠੀ ਚਾਰਜ ਕਰਕੇ ਆਪਣੀ ਹੈਂਕੜ ਦਾ ਜੋ ਸਬੂਤ ਦਿਤਾ ,ਇਸਦੀ ਸਾਬਕਾ ਆਈ ਏ ਐਸ, ਆਈ ਪੀ ਐਸ ਅਤੇ ਫੌਜੀ ਅਫਸਰਾਂ ਵਲੋਂ ਕਿਰਤੀ ਕਿਸਾਨ ਫੋਰਮ ਦੀ ਵਿਸੇਸ਼ ਮੀਟਿੰਗ ਕਰਕੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਹਰਿਆਣਾ ਪੁਲਿਸ ਦੇ ਇਸ ਬੇਰਹਿਮ ਲਾਠੀਚਾਰਜ ਨਾਲ ਦਰਜਨਾਂ ਕਿਸਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜਿੰਨਾਂ ਵਿੱਚੋਂ ਇਕ ਬਜੁਰਗ ਕਿਸਾਨ ਦੀ ਮੌਤ ਹੋ ਗਈ ਹੈ।
ਅਜ ਕਿਸਾਨ ਫੋਰਮ ਦੀ ਵਿਸੇਸ਼ ਮੀਟਿੰਗ ਦੀ ਪ੍ਰਧਾਨਗੀ ਸ੍ਰ ਸਵਰਨ ਸਿੰਘ ਬੋਪਾਰਾਏ ਅਤੇ ਸ੍ਰ ਆਰ ਆਈ ਸਿੰਘ ਵਲੋਂ ਕੀਤੀ ਗਈ। ਸਾਰੇ ਸਾਬਕਾ ਅਧਿਕਾਰੀਆਂ ਵਲੋਂ ਨਿਖੇਧੀ ਮਤਾ ਪਾਸ ਕਰਨ ਤੋਂ ਪਹਿਲਾਂ ਸ਼ਹੀਦ ਹੋਏ ਕਿਸਾਨ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਅਤੇ ਸਰਬਸੰਮਤੀ ਨਾਲ ਹਰਿਆਣਾ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਨਿਖੇਧੀ ਕੀਤੀ ਗਈ।
ਪਾਸ ਕੀਤੇ ਮਤੇ ਵਿਚ ਕਿਸਾਨਾਂ ਦੇ ਸ਼ਾਤੀਪੂਰਵਕ ਇਕਠ ਤੇ ਬਿਨਾਂ ਕਿਸੇ ਭੜਕਾਹਟ ਤੋਂ ਅਣਲੋੜੀਦੇਂ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ। ਮਤੇ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਤਰੰਤ ਸਬੰਧਤ ਐਸ ਡੀ ਐਮ ਅਤੇ ਪੁਲਿਸ ਅਧਿਕਾਰੀ ਵਿਰੁੱਧ ਇਸ ਗੈਰ ਲੋਕਤੰਤਰਕ,ਜ਼ਾਲਮਾਨਾ ਅਤੇ ਗੈਰ ਜਿੰਮੇਵਾਰਾਨਾਂ ਢੰਗ ਨਾਲ ਡਿਊਟੀ ਨਿਭਾਓਣ ਬਦਲੇ ਸਖਤ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇ।
ਸਾਰੇ ਹਾਜਰ ਅਧਿਕਾਰੀਆਂ ਵਲੋਂ ਮਤੇ ਰਾਹੀਂ ਹਰਿਆਣਾ ਸਰਕਾਰ ਨੂੰ ਇਹ ਬੇਨਤੀ ਵੀ ਕੀਤੀ ਗਈ ਕਿ ਇਸ ਅਫਸੋਸਨਾਕ ਵਾਕਿਆ ਵਿਚ ਜਖਮੀ ਹੋਏ ਸਾਰੇ ਕਿਰਤੀਆਂ/ਕਿਸਾਨਾਂ ਦਾ ਇਲਾਜ ਮੁਫਤ ਕਰਵਾਇਆ ਜਾਵੇ ਅਤੇ ਸ਼ਹੀਦ ਹੋਏ ਬਜ਼ੁਰਗ ਕਿਸਾਨ ਦੇ ਵਾਰਸਾਂ ਨੂੰ ਯੋਗ ਮੁਆਵਜਾ ਦਿਤਾ ਜਾਵੇ।
ਕਿਰਤੀ ਕਿਸਾਨ ਫੋਰਮ ਦੇ ਸਮੂਹ ਮੈਂਬਰਾਂ ਵਲੋਂ ਸ਼ਾਂਤਮਈ ਕਿਸਾਨ ਅੰਦੋਲਨ ਦੀ ਸਿਰੇ ਤਕ ਡਟ ਕੇ ਹਮਾਇਤ ਕਰਨ ਦਾ ਵੀ ਫੈਸਲਾ ਕੀਤਾ ਹੈ।ਇਸ ਸਬੰਧੀ ਲੋਕ ਰਾਇ ਨੂੰ ਹੋਰ ਲਾਮਬੰਦ ਕਰਨ ਵਾਸਤੇ ਸੈਮੀਨਾਰ, ਸੰਵਾਦ ਅਤੇ ਲੋਕ -ਚਰਚਾ ਰਾਹੀਂ ਜਾਗਰੂਕਤਾ ਪੈਦਾ ਕਰਨ ਦੇ ਵਖ ਵਖ ਸਾਧਨਾਂ ਦੀ ਵਰਤੋਂ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਹੇਠ ਲਿਖੇ ਅਧਿਕਾਰੀ ਅਜ ਦੀ ਮੀਟਿੰਗ ਵਿਚ ਸ਼ਾਮਲ ਹੋਏ–
1) ਸ੍ ਸਵਰਨ ਸਿੰਘ ਬੋਪਾਰਾਏ
2) ਸ੍ਰ ਆਰ. ਆਈ. ਸਿੰਘ
3)ਸ੍ ਜੀ. ਪੀ. ਐਸ. ਸਾਹੀ
4)ਸ੍ ਐਮ .ਪੀ. ਐਸ. ਔਲਖ
5)ਸ੍ਰੀ ਜੇ.ਆਰ. ਕੁੰਡਲ
6)ਸ੍ ਕੁਲਬੀਰ ਸਿੰਘ ਸਿਧੂ
7) ਸ੍ ਸਤਵੰਤ ਸਿੰਘ ਜੌਹਲ
8) ਸ੍ ਬਲਵਿੰਦਰ ਸਿੰਘ ਮੁਲਤਾਨੀ
9) ਸ੍ਰ ਜੀ . ਕੇ. ਸਿੰਘ
10)ਸ੍ਰ ਕਰਮਜੀਤ ਸਿੰਘ ਸਰਾਂ
11) ਸ੍ਰ ਹਰਕੇਸ਼ ਸਿੰਘ ਸਿੱਧੂ
12) ਸ੍ਰੀ ਪ੍ਰਿਥੀ ਚੰਦ
13) ਬ੍ਰਿਗੇਡੀਅਰ ਹਰਵੰਤ ਸਿੰਘ
14) ਡਾ.ਸੰਤ ਪ੍ਰਕਾਸ਼ ਸਿੰਘ
15) ਚੌਧਰੀ ਕਿਸ਼ੋਰੀ ਲਾਲ