ਸਾਨੂੰ ਖਿਡਾਰੀਆਂ ਤੇ ਮਾਣ ਹੈ ਪਰ ਭਾਰਤ ਸਰਕਾਰ ਤੇ ਨਿਰਾਸ਼ਾ: ਬਾਸਰਕੇ
ਓਲੰਪਿਕ ਖੇਡਾਂ ਵਿੱਚ ਸੋਨੇ ਦੇ ਤਗਮੇ ਜਿੱਤਣ ਵਿਚ ਭਾਰਤ ਪਛੜਿਆ
ਅੰਮ੍ਰਿਤਸਰ 7 ਅਗਸਤ : ਸਾਨੂੰ ਖਿਡਾਰੀਆਂ ਤੇ ਮਾਣ ਹੈ ਪਰ ਭਾਰਤ ਸਰਕਾਰ ਤੇ ਨਿਰਾਸ਼ਾ ਹੈ ਕਿ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਕੇ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤ ਕੇ ਲਿਆਂਦੇ ਹਨ। ਖਿਡਾਰੀ ਤੇ ਕੋਚ ਵਧਾਈ ਦੇ ਪਾਤਰ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਪ੍ਰਿੰਸੀਪਲ ਕੰਵਲਜੀਤ ਸਿੰਘ ਡੈਨੀ ਦੇ ਵੱਡੇ ਭਰਾ ਸਵ. ਬਖ਼ਸ਼ੀਸ਼ ਸਿੰਘ ਨੂੰ ਗੁਰਦੁਆਰਾ ਭੱਲਾ ਕਲੋਨੀ ਛੇਹਰਟਾ ਵਿਖੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਬਾਸਰਕੇ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਬਹੁਤ ਉੱਚ ਕੋਟੀ ਦੇ ਕੋਚ ਤੇ ਖਿਡਾਰੀ ਹਨ ਪਰ ਭਾਰਤ ਸਰਕਾਰ ਹਮੇਸ਼ਾ ਹੀ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਵਿੱਚ ਜਾਣ ਤੋਂ ਪਹਿਲਾਂ ਜੋ ਬਣਦੀਆਂ ਸਹੂਲਤਾਂ ਹਨ ਉਹ ਨਹੀਂ ਦੇਂਦੀ ਖਿਡਾਰੀਆਂ ਦੀ ਤਿਆਰੀ ਵਾਸਤੇ ਵੱਡਾ ਯੋਗਦਾਨ ਪਾਉਣ ਆਉਣਾ ਚਾਹੀਦਾ ਹੈ। ਸਾਡਾ ਦੇਸ਼ ਸਾਡਾ ਦੇਸ਼ ਆਬਾਦੀ ਪੱਖੋਂ ਬਹੁਤ ਵੱਡਾ ਹੈ ਜੇਕਰ ਓਲੰਪਿਕ ਖੇਡਾਂ ਵੱਲ ਤਗ਼ਮਿਆਂ ਤੇ ਨਜ਼ਰ ਮਾਰੀਏ ਤਾਂ ਅਸੀਂ ਛੋਟੇ ਛੋਟੇ ਦੇਸ਼ਾਂ ਤੋਂ ਵੀ ਪਿੱਛੇ ਹਾਂ ਇਸ ਵਾਰ ਓਲੰਪਿਕ ਖੇਡਾਂ ਦੌਰਾਨ ਸਾਡੇ ਗੁਆਂਢੀ ਦੇਸ਼ ਚੀਨ ਨੇ 35 ਸੋਨੇ ਦੇ, 26 ਚਾਂਦੀ ਦੇ ਅਤੇ 17 ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਨ੍ਹਾਂ ਦੀ ਕੁੱਲ ਗਿਣਤੀ 78 ਬਣਦੀ ਹੈ ਅਮਰੀਕਾ ਨੇ 31 ਸੋਨੇ ਦੇ, 35 ਚਾਂਦੀ ਦੇ ਅਤੇ ਕਾਂਸੀ ਦੇ 31 ਤਗ਼ਮੇ ਜਿੱਤੇ ਹਨ ਜਿਨ੍ਹਾਂ ਦੀ ਗਿਣਤੀ 97 ਬਣਦੀ ਹੈ। ਛੋਟੇ ਜਿਹੇ ਜਾਪਾਨ ਦੇਸ਼ ਨੇ 24 ਸੋਨੇ ਦੇ 10 ਚਾਂਦੀ ਦੇ ਅਤੇ 15 ਕਾਂਸੀ ਦੇ ਤਗ਼ਮੇ ਜਿੱਤੇ ਹਨ ਜਿਨ੍ਹਾਂ ਦੀ ਗਿਣਤੀ 49 ਬਣਦੀ ਹੈ। ਇਕ ਹੋਰ ਛੋਟੇ ਦੇਸ਼ ਬਰਤਾਨੀਆ ਨੇ 18 ਸੋਨੇ ਦੇ, 18 ਚਾਂਦੀ ਦੇ ਅਤੇ 19 ਕਾਂਸੀ ਦੇ ਤਗ਼ਮੇ ਜਿੱਤੇ ਹਨ ਜਿਨ੍ਹਾਂ ਦੀ ਕੁੱਲ ਗਿਣਤੀ 55 ਬਣਦੀ ਹੈ। ਬਾਸਰਕੇ ਨੇ ਕਿਹਾ ਕਿ ਯੂਰਪ ਏਸ਼ੀਆ ਅਤੇ ਅਫ਼ਰੀਕਾ ਦੇ ਨਿੱਕੇ ਨਿੱਕੇ ਦੇਸ਼ਾਂ ਦੇ ਖਿਡਾਰੀਆਂ ਨੇ ਵੀ ਤਗਮੇ ਜਿੱਤ ਕੇ ਮਾਣ ਹਾਸਲ ਕੀਤਾ ਹੈ ਤੇ ਉਹ ਆਪਣੇ ਆਪਣੇ ਘਰ ਅਨੇਕਾਂ ਤਗਮੇ ਲੈ ਕੇ ਗਏ ਹਨ ਅਤੇ ਭਾਰਤ ਦੇ ਪੱਲੇ ਅਜੇ ਤਕ ਇਕ ਵੀ ਸੋਨੇ ਦਾ ਤਗ਼ਮਾ ਨਹੀਂ ਪਿਆ ਸਿਰਫ 2 ਚਾਂਦੀ ਦੇ ਅਤੇ 3 ਕਾਂਸੀ ਦੇ ਕੁੱਲ 5 ਤਗ਼ਮੇ ਹਿੱਸੇ ਆਏ ਹਨ। ਓਲੰਪਿਕ ਖੇਡਾਂ ਵਿਚ ਕੁੱਲ 83 ਦੇਸ਼ਾਂ ਨੇ ਹਿੱਸਾ ਲਿਆ ਸੀ। ਜਿਸ ਵਿਚੋੰ ਤਗ਼ਮਿਆਂ ਦੀ ਕਤਾਰ ਵਿਚ ਭਾਰਤ 66 ਵੇਂ ਨੰਬਰ ਤੇ ਆਇਆ ਹੈ । ਉਨ੍ਹਾਂ ਕਿਹਾ ਕਿ ਇਸ ਪੱਖ ਤੋਂ ਵੇਖਿਆ ਜਾਵੇ ਤਾਂ ਸਾਨੂੰ ਗੰਭੀਰ ਹੋਣ ਦੀ ਲੋੜ ਹੈ ਕੀ ਏਡਾ ਵੱਡਾ ਦੇਸ਼ ਇਸ ਖੇਤਰ ਵਿਚ ਕਿਵੇਂ ਪੱਛੜ ਗਿਆ ਇਸ ਦੇ ਕੀ ਕਾਰਨ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਖੇਡ ਮੰਤਰੀ ਨੂੰ ਖੇਡਾਂ ਦੇ ਖੇਤਰ ਵਿਚ ਸੋਨੇ ਦੇ ਤਗ਼ਮੇ ਜਿੱਤਣ ਦੇ ਹੱਲ ਤਰਾਸ਼ਨ ਦੀ ਲੋਡ਼ ਹੈ।