ਸਾਥੀ ਗੈਂਗਸਟਰ ਦਾ ਘਰ ਢਾਹੇ ਜਾਣ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਹਰਿਆਣਾ ਸਰਕਾਰ ਅਤੇ ਪੁਲਿਸ ਨੂੰ ਦਿੱਤੀ ਧਮਕੀ
ਪੜ੍ਹੋ ਕੀ ਲਿਖਿਆ ਫੇਸਬੁੱਕ ਪੋਸਟ ਵਿੱਚ
ਚੰਡੀਗੜ੍ਹ,1 ਅਕਤੂਬਰ(ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਵੱਲੋਂ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਇਲਾਕੇ ਵਿੱਚ ਗੈਂਗਸਟਰ ਦਿਲੇਰ ਕੋਟੀਆ ਦੇ ਘਰ ਨੂੰ ਗੈਰ-ਕਾਨੂੰਨੀ ਕਹਿ ਕੇ ਢਾਹ ਦਿੱਤਾ ਗਿਆ। ਇਸ ਕਾਰਵਾਈ ਤੋਂ ਨਾਰਾਜ਼ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਹਰਿਆਣਾ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਧਮਕੀ ਦਿੱਤੀ ਹੈ।
ਬੰਬੀਹਾ ਗੈਂਗ ਨੇ ਪੋਸਟ ਵਿੱਚ ਲਿਖਿਆ ਹੈ ਕਿ ਦਿਲੇਰ ਕੋਟੀਆ ਨਾਲ ਜੋ ਹੋਇਆ ਉਹ ਬਹੁਤ ਮਾੜਾ ਸੀ। ਦਿਲੇਰ ਕੋਟੀਆ ਦਾ ਘਰ ਢਾਹ ਦਿੱਤਾ ਗਿਆ। ਅਸੀਂ ਸਰਕਾਰ, ਪੁਲਿਸ ਅਤੇ ਡੀਟੀਪੀ ਨੂੰ ਚੇਤਾਵਨੀ ਦਿੰਦੇ ਹਾਂ ਕਿ ਤੁਸੀਂ ਕਰ ਲਿਆ, ਜੋ ਕਰਨਾ ਹੈ ਹੂਣ ਅਸੀਂ ਕਰਾਂਗੇ।