ਇਸ ਬੱਚੇ ਵਿੱਚ ਹੈ ਵਿਲੱਖਣ ਖੂਬੀ
ਸਾਢੇ ਤਿੰਨ ਸਾਲ ਦੀ ਉਮਰ ਵਿੱਚ ਹੀ ਯਾਦਦਾਸ਼ਤ ਦੇ ਦਮ ਤੇ ਦਰਜ ਕਰਵਾਇਆ ਇੰਡੀਆ ਬੁੱਕ ਆਫ ਰਿਕਾਰਡਸ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ‘ਚ ਨਾਂ
ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ) ਸਰਾਭਾ ਨਗਰ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਾਢੇ ਤਿੰਨ ਸਾਲ ਦੇ ਬੱਚੇ ਕੁੰਵਰਪ੍ਰਤਾਪ ਸਿੰਘ ਨੇ ਆਪਣੀ ਸ਼ਾਨਦਾਰ ਯਾਦਦਾਸ਼ਤ ਨਾਲ ਸਭ ਨੂੰ ਹੈਰਾਨ ਕੀਤਾ ਹੈ।
ਇਹ ਛੋਟਾ ਬੱਚਾ 10 ਸਾਲ ਦੇ ਵਿਦਿਆਰਥੀ ਨੂੰ ਵੀ ਮਾਤ ਪਾਉਂਦਾ ਹੈ । ਕੁੰਵਰਪ੍ਰਤਾਪ ਪੰਜਵੀਂ ਜਮਾਤ ਦੇ ਵਿਦਿਆਰਥੀ ਤੋਂ ਵੀ ਅੱਗੇ ਹੈ ।ਉਹ 1 ਤੋਂ 40 ਦੇ ਪਹਾੜੇ, ਵਿਸ਼ਵ ਦੇ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ, ਹਰ ਸੰਖਿਆ ਦੇ ਗੁਣਾਕ ਤੇ ਪ੍ਰਮੁੱਖ ਸੰਖਿਆਵਾਂ ਆਦਿ ਜਾਣਦਾ ਹੈ ।ਇਸ ਅਦਭੁਤ ਬੱਚੇ ਨੇ ਆਪਣੀ ਕਾਬਲੀਅਤ ਨਾਲ ਏਸੀਅਨ ਬੁੱਕ ਆਫ ਰਿਕਾਰਡਸ, ਇੰਡੀਆ ਬੁੱਕ ਰਿਕਾਰਡਸ ਅਤੇ ਇੰਟਰਨੈਸ਼ਨਲ ਬੁੱਕ ਰਿਕਾਰਡਸ ‘ਚ ਨਾਂ ਦਰਜ ਕਰਵਾਇਆ ਹੈ।
ਉਸਦੇ ਅਧਿਆਪਕਾਂ ਅਨੁਸਾਰ ਕਿਤਾਬਾਂ ਪ੍ਰਤੀ ਉਸਦਾ ਜਨੂੰਨ ਉਸ ਦੇ ਪੜ੍ਹਨ ਅਤੇ ਬੋਲਣ ਦੀ ਪ੍ਰਵਿਰਤੀ ਤੋਂ ਝਲਕਦਾ ਹੈ ।ਉਹ ਆਰਾਮ ਨਾਲ ਲੰਬੇ ਤੇ ਔਖੇ ਸ਼ਬਦਾਂ ਦਾ ਉਚਾਰਨ ਕਰ ਸਕਦਾ ਹੈ ਅਤੇ ਪੜ੍ਹਨ ਦੀ ਚੰਗੀ ਗਤੀ ਹੈ ।ਗੁਣਾ, ਘਟਾਓ ਅਤੇ ਵੰਡ ਦਾ ਹੱਲ ਕੱਢਣ ਦੀ ਉਸ ਦੀ ਯੋਗਤਾ ਹਰ ਇਕ ਨੂੰ ਹੈਰਾਨ ਕਰ ਦਿੰਦੀ ਹੈ।
ਕੁੰਵਰਪ੍ਰਤਾਪ ਦੇ ਮਾਪਿਆਂ ਨੇ ਕਿਹਾ ਕਿ ਉਹ ਆਪਣੀ ਰਿਹਾਇਸ਼ੀ ਕਲੋਨੀ ਵਿੱਚ ਸਭ ਨਾਲ ਪਿਆਰ ਕਰਦਾ ਹੈ ਕਿਉਂਕਿ ਉਸਨੂੰ ਸਾਰੇ ਕਾਲੋਨੀ ਨਿਵਾਸੀਆਂ ਦੇ ਨਾਮ, ਉਨ੍ਹਾਂ ਦੇ ਮਕਾਨ ਨੰਬਰ ਅਤੇ ਹੋਰ ਵੇਰਵੇ ਯਾਦ ਹਨ । ਉਹ ਕਿਸੇ ਵੀ ਵਿਅਕਤੀ ਦੀ ਮਸੂਮੀਅਤ ਨਾਲ ਜਾਂਚ ਕਰਦਾ ਹੈ । ਉਸਨੂੰ ਜੇ ਕੋਈ ਕੁਝ ਗਲਤ ਕਹਿੰਦਾ ਹੈ ਤਾਂ ਉਹ ਖੁਦ ਹੀ ਸਹੀ ਜਵਾਬ ਦਿੰਦਾ ਹੈ ।ਉਹ ਆਸਾਨੀ ਨਾਲ ਉਤਰ ਦੇਣ ਦੀ ਕੋਸ਼ਿਸ਼ ਕਰਦਾ ਹੈ ।ਉਸਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ ਹਨ।
ਉਸਨੇ ਗ੍ਰੈਂਡਮਾਸਟਰ ਦਾ ਖਿਤਾਬ ਜਿੱਤਿਆ, ਇੱਕ ਮਿੰਟ ਵਿੱਚ 27 ਸਮਾਰਕਾਂ ਅਤੇ 14 ਗੁਣਾ ਦੇ ਪਹਾੜੇ ਬੋਲਣ ਲਈ ਸਨਮਾਨਿਤ ਕੀਤਾ ।ਇਸ ਤੋਂ ਇਲਾਵਾ, ਉਹ 1 ਤੋਂ 30 ਤੱਕ ਪਹਾੜੇ ਸੁਣਾਉਣ ਵਾਲਾ ਸਭ ਤੋਂ ਛੋਟਾ ਬੱਚਾ ਸੀ ।ਸਾਰੇ ਭਾਰਤੀ ਰਾਜਾਂ ਦੀਆਂ ਰਾਜਧਾਨੀਆਂ (48 ਸਕਿੰਟਾਂ ਵਿੱਚ) ਦਾ ਨਾਮ ਯਾਦ ਕਰਨ ਵਾਲਾ ਅਤੇ ਬੱਚਿਆਂ ਦੀਆਂ ਕਿਤਾਬਾਂ (23 ਮਿੰਟ 48 ਸਕਿੰਟਾਂ ਵਿੱਚ 27 ਕਿਤਾਬਾਂ) ਪੜ੍ਹਨ ਵਾਲਾ ਸਭ ਤੋਂ ਛੋਟਾ ਸੀ। ਉਸਦੇ ਮਾਪਿਆਂ ਨੇ ਦੱਸਿਆ ਕੁ ਉਹ ਚਾਈਲਡ ਪ੍ਰੋਡੀਜੀ ਮੈਗਜ਼ੀਨ ਵਿਚ ਭਾਰਤ ਭਰ ਵਿਚੋਂ ਚੋਟੀ ਦੇ 100 ਬੱਚਿਆਂ ਵਿਚੋਂ ਚੁਣਿਆ ਗਿਆ ਸੀ।