ਸਾਊਥ ਅਫਰੀਕਾ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਜਸ਼ਨ ਵਿੱਚ ਡੁੱਬੀ ਭਾਰਤੀ ਟੀਮ
ਦਲੇਰ ਮਹਿੰਦੀ ਦੇ ਗਾਣੇ ਤੇ ਕੀਤਾ ਡਾਂਸ, ਦੇਖੋ ਵੀਡੀਓ
ਚੰਡੀਗੜ੍ਹ 12 ਅਕਤੂਬਰ(ਵਿਸ਼ਵ ਵਾਰਤਾ)-ਟੀਮ ਇੰਡੀਆ ਨੇ ਸ਼ਿਖਰ ਧਵਨ ਦੀ ਕਪਤਾਨੀ ‘ਚ 12 ਸਾਲ ਬਾਅਦ ਦੱਖਣੀ ਅਫਰੀਕਾ ਨੂੰ ਉਨ੍ਹਾਂ ਦੇ ਘਰ ‘ਤੇ ਵਨਡੇ ਸੀਰੀਜ਼ ‘ਚ 2-1 ਨਾਲ ਹਰਾ ਦਿੱਤਾ ਹੈ। ਇਸ ਤੋਂ ਬਾਅਦ ਇੰਸਟਾਗ੍ਰਾਮ ‘ਤੇ, ਸ਼ਿਖਰ ਧਵਨ ਨੇ ਟੀਮ ਨਾਲ ਇਕ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਭਾਰਤੀ ਟੀਮ ਦੇ ਖਿਡਾਰੀ ਦਲੇਰ ਮਹਿੰਦੀ ਦੇ ਮਸ਼ਹੂਰ ਗੀਤ ‘ਬੋਲੋ ਤਾ ਰਾ ਰਾ ਰਾ’ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।