ਅੱਜ-ਕੱਲ੍ਹ ਮਸ਼ੀਨਰੀ ਦਾ ਯੁੱਗ ਹੈ ਤੇ ਹਰ ਕੋਈ ਇਧਰ-ਉਧਰ ਜਾਣ ਲਈ ਕਾਰਾਂ, ਮੋਟਰ ਸਾਈਕਲ ਆਦਿ ਦਾ ਸਹਾਰਾ ਲੈਂਦਾ ਹੈ। ਅਸੀਂ ਮੋਟਰ ਗੱਡੀਆਂ ਉਤੇ ਇੰਨੇ ਨਿਰਭਰ ਹੋ ਗਏ ਹਾਂ ਕਿ ਕਈ ਬਿਮਾਰੀਆਂ ਨੇ ਸਾਨੂੰ ਘੇਰ ਲਿਆ ਹੈ, ਜਿਸ ਕਾਰਨ ਸਾਨੂੰ ਡਾਕਟਰਾਂ ਦੀਆਂ ਮੋਟੀਆਂ-ਮੋਟੀਆਂ ਫੀਸਾਂ ਦੇਣੀਆਂ ਪੈਂਦੀਆਂ ਹਨ। ਪਰ ਜੇਕਰ ਅਸੀਂ ਦਿਨ ਵਿਚ ਕੇਵਲ ਅੱਧਾ ਘੰਟਾ ਵੀ ਸਾਈਕਲ ਚਲਾ ਲਈਏ ਤਾਂ ਇਸ ਨਾਲ ਸਾਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਕਈ ਬਿਮਾਰੀਆ ਦੂਰ ਹੁੰਦੀਆਂ ਹਨ। ਰੋਜਾਨਾਂ ਸਮਾਂ ਕੱਢ ਕੇ ਸਾਈਕਲ ਜ਼ਰੂਰ ਚਲਾਓ ਤਾਂ ਕਿ ਤੁਹਾਡਾ ਸਰੀਰ ਫਿੱਟ ਰਹੇ।
ਆਓ ਤੁਹਾਨੂੰ ਦੱਸਦੇ ਹਾਂ ਸਾਈਕਲ ਚਲਾਉਣ ਦੇ ਫਾਈਦੇ-
1. ਤਣਾਅ ਨੂੰ ਕਰੋ ਦੂਰ ਸਾਈਕਲ ਚਲਾਉਣ ਨਾਲ ਤਣਾਅ ਦੂਰ ਹੁੰਦਾ| ਇਸ ਨਾਲ ਦਿਮਾਗ ਇਕ ਦਮ ਫਰੈਸ਼ ਰਹਿੰਦਾ ਹੈ| ਜ਼ਿੰਦਗੀ ਦੀਆਂ ਵਾਧੂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ|
2. ਸ਼ੂਗਰ ਦੀ ਬਿਮਾਰੀ ਤੋਂ ਰਹੋ ਦੂਰ
ਸਾਈਕਲ ਚਲਾਉਣ ਨਾਲ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਅਤੇ ਜੇਕਰ ਹੋਵੇ ਵੀ ਤਾਂ ਵੀ ਇਸ ਨੂੰ ਸਾਈਕਲ ਚਲਾਉਣ ਨਾਲ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ|
3. ਦਿਲ ਦੀਆਂ ਬਿਮਾਰੀਆਂ ਕਰੋ ਦੂਰ
ਸਾਈਕਲ ਚਲਾਉਣ ਨਾਲ ਦਿਲ ਸਬੰਧੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ| ਅੱਜ ਕੱਲ੍ਹ ਬਜ਼ੁਰਗਾਂ ਹੀ ਨਹੀਂ ਬਲਕਿ ਨੌਜਵਾਨਾਂ ਵਿਚ ਵੀ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ|
4. ਭਾਰ ਘਟਾਓ
ਸਾਈਕਲ ਨਾਲ ਅਸੀਂ ਆਪਣਾ ਭਾਰ ਘੱਟ ਕਰ ਸਕਦੇ ਹਾਂ| ਅੱਜ ਕੱਲ੍ਹ ਨੌਜਵਾਨ ਜਿਥੇ ਜਿੰਮ ਵਿਚ ਜਾ ਕੇ ਖੂਬ ਪਸੀਨਾ ਹਨ, ਉਥੇ ਕਈ ਤਾਂ ਇਸ ਲਈ ਦਵਾਈਆਂ ਵੀ ਖਾਂਦੇ ਹਨ, ਪਰ ਸਾਈਕਲ ਚਲਾਉਣ ਨਾਲ ਅਸੀਂ ਆਪਣੇ ਭਾਰ ਨੂੰ ਘੱਟ ਕਰ ਸਕਦੇ ਹਾਂ|
5. ਸਰੀਰ ਮਜਬੂਤ ਹੁੰਦਾ ਹੈ
ਸਾਈਕਲ ਚਲਾਉਣ ਨਾਲ ਸਾਡੇ ਸਾਰੇ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਸਾਡਾ ਸਰੀਰ ਮਜਬੂਤ ਹੋ ਜਾਂਦਾ ਹੈ ਅਤੇ ਸਾਡੇ ਕੰਮ ਕਰਨ ਦੀ ਸਮਰਥਾ ਵੱਧ ਜਾਂਦੀ ਹੈ|
6 ਗੋਡਿਆਂ ਦੀ ਸਮੱਸਿਆ ਦੂਰ ਹੁੰਦੀ ਹੈ
ਸਾਈਕਲ ਚਲਾਉਣ ਨਾਲ ਗੋਡਿਆਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ| ਲਗਾਤਾਰ ਸਾਈਕਲ ਚਲਾਉਂਦੇ ਰਹਿਣ ਨਾਲ ਸਾਨੂੰ ਬੁਢਾਪੇ ਵਿਚ ਗੋਡਿਆਂ ਦੇ ਦਰਦ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ|
7. ਪ੍ਰਦੂਸ਼ਣ ਦੀ ਸਮੱਸਿਆ ਦੂਰ ਹੁੰਦੀ ਹੈ
ਅਸੀਂ ਜੇਕਰ ਬਾਜ਼ਾਰ ਜਾ ਰਹੇ ਹਾਂ ਤਾਂ ਸਾਨੂੰ ਵਾਹਨ ਦੀ ਥਾਂ ਸਾਈਕਲ ਤੇ ਜਾਣਾ ਚਾਹੀਦਾ ਹੈ| ਇਸ ਨਾਲ ਸਾਡੀ ਸੈਰ ਹੋ ਜਾਵੇਗੀ ਦੂਸਰਾ ਇਸ ਨਾਲ ਪ੍ਰਦੂਸ਼ਣ ਵਿਚ ਕਮੀ ਆਵੇਗੀ|