ਹੁਸ਼ਿਆਰਪੁਰ 5 ਮਈ (ਤਰਸੇਮ ਦੀਵਾਨਾ )ਵਰਲਡ ਵਾਤਾਵਾਰਨ ਦਿਵਸ ਦੇ ਮੌਕੇ ਤੇ ਪੰਜਾਬ ਬਾਈਕਰਸ ਕਲੱਬ ਦੇ ਮੈਬਰਾ ਨੇ ਬਜਵਾੜਾ ਹੁੰਦੇ ਹੋਏ ਪਿੰਡ ਨਾਰਾ ਦੇ ਵੱਲ ਸਾਈਕਲ ਰਾਈਡ ਕੀਤੀ ਜੋ ਕਿ ਭਗਤ ਸਿੰਘ ਚੌਕ ਦੇ ਬਾਈਕਸਟੋਰ ਤੋ ਸਾਈਕਲ ਰਾਈਡ ਸ਼ੁਰੂ ਹੋਈ I ਇਸ ਮੌਕੇ ਤੇ ਕਲੱਬ ਦੇ ਮੈਬਰਾ ਨੇ ਸਾਈਕਲ ਚਲਾਕੇ ਵਾਤਾਵਰਣ ਨੂੰ ਸਾਫ ਰੱਖਣ ਦਾ ਸੰਦੇਸ਼ ਦਿੱਤਾ I ਸਾਈਕਲਿਸਟ ਸਰਨਪ੍ਰੀਤ ਨੇ ਕਿਹਾ ਕਿ ਅਸੀਂ ਲੋਗ ਆਪਣੀ ਜੀਵਨ ਸ਼ੈਲੀ ਨੂੰ ਬਹੁਤ ਹਿ ਜਿਆਦਾ ਵਿਗਾੜ ਚੁੱਕੇ ਹਾ ਕਿ ਜੇ ਅਸੀ ਹੁਣ ਵੀ ਨਹੀਂ ਸੁਧਰੇ ਤਾਂ ਆਉਣ ਵਾਲਾ ਟਾਈਮ ਬਹੁਤ ਔਖਾ ਹੋਵੇਗਾ ਤੇ ਆਣ ਵਾਲੀ ਪੀੜ੍ਹੀ ਨੂੰ ਇਸਦਾ ਮੁੱਲ ਚੁਕਾਉਣਾ ਪਵੇਗਾ I ਇਸ ਵੇਲੇ ਮੌਕੇ ਦੀ ਲੋੜ ਹੈ ਕਿ ਅਸੀ ਆਪਣਾ ਜੀਣ ਦਾ ਤਰੀਕਾ ਬਦਲੀਏ ਤੇ ਇਸ ਵਾਤਾਵਰਨ ਨੂੰ ਗੰਦਲਾ ਹੋਣ ਤੋ ਬਚਾਈਏ I ਸਰਨਪ੍ਰੀਤ ਤੇ ਅਭਿਸ਼ੇਕ ਕਸ਼ਿਅਪ ਨੇ ਦੱਸਿਆ ਕਿ ਅਸੀ ਪਿਛਲੇ ਛੇ ਵਰ੍ਹਿਆਂ ਤੋਂ ਸਾਈਕਲਿੰਗ ਤੇ ਪ੍ਰਚਾਰ ਕਰ ਰਹੇ ਹਾ ਉਹਨਾ ਦੱਸਿਆ ਕਿ ਤੇ ਹੁਣ ਕਾਫੀ ਲੋਕ ਸ਼ਹਿਰ ਵਿਚ ਸਾਈਕਲਿੰਗ ਕਰ ਰਹੇ ਹਨ ਤੇ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ ਇਸ ਨੂੰ ਹੋਰ ਵੀ ਜਿਆਦਾ ਹੁੰਗਾਰਾ ਮਿਲੇਗਾ I ਉਹਨਾ ਕਿਹਾ ਕਿ ਸਾਡਾ ਮਕਸਦ ਹੈ ਕਿ ਹੁਸ਼ਿਆਰਪੂਰ ਨੂੰ ਸਾਈਕਲਿੰਗ ਸਿਟੀ ਦਾ ਦਰਜ਼ਾ ਦਿੱਤਾ ਜਾਵੇ, I ਇਸ ਮੌਕੇ ਤੇ ਮਨੀਸ਼ ਸੈਣੀ,ਪ੍ਰੀਤੀ ਸੈਣੀ,ਕਣਵ,ਨੀਲਮ ,ਨਿਤਿਨ,ਬੱਲ,ਜਸਵਿੰਦਰ,ਆਯੂਸ਼,ਸੈਂਡੀ,
ਆਸ਼ੀਸ਼,ਹਿੰਮਤ,ਗੁਰਮੇਲ ਤੇ ਮੁਨੀਰ ਆਦਿ ਮੌਜੂਦ ਸਨ I