ਵਿਗਿਆਨ ਪੜ੍ਹਨ ਵਾਲਾ ਹਰੇਕ ਵਿਦਿਆਰਥੀ ਸਾਇੰਸ ਸਿਟੀ ਜ਼ਰੂਰ ਆਵੇ : ਡਿਪਟੀ ਕਮਿਸ਼ਨਰ
ਡੀ.ਸੀ ਵਲੋਂ 3 ਡੀ ਥੀਏਟਰ ਵਿਚ ਨਵੀਂ ਫ਼ਿਲਮ “ਡਾਇਨੋ ਸਫ਼ਾਰੀ” ਦਾ ਅਗਾਜ਼
ਚੰਡੀਗੜ੍ਹ,28ਫਰਵਰੀ(ਵਿਸ਼ਵ ਵਾਰਤਾ)- ਅੱਜ ਅਸੀਂ ਵਿਗਿਆਨ ਤੇ ਤਕਨਾਲੌਜੀ ਦੇ ਯੁੱਗ ਵਿਚ ਰਹਿ ਰਹੇ ਹਾਂ ਜਿਸ ਵਿਚ ਹਰ ਦੇਸ਼ ਦੀ ਆਰਥਿਕਤਾ ਵਿਗਿਆਨ ਤੇ ਤਕਨਾਲੌਜੀ ਦੀ ਮਜ਼ਬੂਤੀ ਤੇ ਨਿਰਭਰ ਕਰਦੀ ਹੈ। ਬੀਤੇ ਕੁਝ ਦਹਾਕਿਆਂ ਦੌਰਾਨ ਦੇਸ਼ ਦੇ ਅਰਥਚਾਰੇ ਵਿਚ ਹੋਏ ਵਾਧੇ ਦਾ ਸਾਰਾ ਸਿਹਰਾ ਵਿਗਿਆਨ ਤੇ ਤਕਨਾਲੌਜੀ ਦੇ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਨੂੰ ਹੀ ਜਾਂਦਾ ਹੈੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਵਿਸ਼ੇਸ਼ ਸਰਾਗੰਲ ਆਈ.ਆਈ.ਐਸ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਸਾਇੰਸ ਸਿਟੀ ਦੇ 3 ਡੀ ਥੀਏਟਰ ਵਿਚ ਲਗਾਈ ਜਾ ਰਹੀ ਨਵੀਂ ਫ਼ਿਲਮ “ਡਾਇਨੋ ਸਫ਼ਾਰੀ” ਦਾ ਉਦਘਾਟਨ ਕਰਦਿਆਂ ਕੀਤਾ ਗਿਆ। ਇਸ ਮੌਕੇ *ਤੇ ਉਨ੍ਹਾਂ ਨੇ ਆਮ ਲੋਕਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਆਸ਼ੇ ਇੱਥੇ ਸਥਾਪਿਤ ਵੱਖ—ਵੱਖ ਸਹੂਲਤਾਂ ਨੂੰ ਸਹਿਲਾਇਆ ਅਤੇ ਕਿਹਾ ਕਿ ਬੱਚਿਆਂ ਨੂੰ ਮਨੋਰੰਜਕ ਅਤੇ ਦਿਲਚਸਪ ਤਰੀਕੇ ਰਾਹੀਂ ਵਿਗਿਆਨ ਦੀ ਪੜਾਈ ਵੱਲ ਉਤਸ਼ਾਹਿਤ ਕਰਨ ਲਈ ਹਰੇਕ ਬੱਚੇ ਨੂੰ ਇਸ ਵਿਗਿਆਨ ਦੀ ਦੁਨੀਆਂ ਵਿਚ ਜ਼ਰੂਰੀ ਆਉਣਾ ਚਾਹੀਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਨੋਰੰਜਕ ਸਾਧਨਾਂ ਰਾਹੀਂ ਗੁੰਝਲਦਾਰ ਤੇ ਔਖੇ ਵਿਗਿਆਨਕ ਸਿਧਾਂਤਾਂ ਦੀ ਸਮਝ ਨਾਲ ਲੰਬੇ ਸਮੇਂ ਦੀ ਸਿੱਖਿਆ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ । ਸਾਇੰਸ ਸਿਟੀ ਵਿਖੇ ਮਨੋਰੰਜਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 3 ਡੀ ਥੀਏਟਰ ਹੈ। ਮੌਜੂਦਾ ਸਮੇਂ ਵਿਚ ਇੱਥੇ ਐਂਟੀਬਾਇਓਟਿਕ ਤੇ ਆਧਾਰਤ ਫ਼ਿਲਮ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਹੁਣ ਸਾਇੰਸ ਸਿਟੀ ਵਲੋਂ “ਡਾਇਨੋ ਸਫ਼ਾਰੀ” 3 ਡੀ ਐਨੀਮੇਸ਼ਨ ਫ਼ਿਲਮ ਦਾ ਲਾਇਸੈਂਸ ਪ੍ਰਾਪਤ ਕੀਤਾ ਗਿਆ ਹੈ। ਇਹ ਫ਼ਿਲਮ ਰੋਮਾਂਚ ਦੇ ਨਾਲ —ਨਾਲ ਸਿੱਖਿਅਦਾਇਕ ਵੀ ਹੈ ਕਿਉਂ ਫ਼ਿਲਮ ਦੌਰਾਨ ਸੈਲਾਨੀ ਵਾਤਾਵਰਣ (ਇਕੋ ਸਿਸਟਮ) ਅਤੇ ਉਤਪਤੀ ਬਾਰੇ ਜਾਨਣ ਦੇ ਨਾਲ—ਨਾਲ ਡਾਇਨੋਸੋਰ ਰਿਜਰਵ ਦੇ ਇਕ ਅਨੋਖੇ ਦੌਰੇ ਤੇ ਵੀ ਜਾਣਗੇ। ਜਦੋਂ ਸੈਲਾਨੀ ਜੰਗਲ ਵਿਚੋਂ ਲੰਘਦੇ ਹਨ ਤਾਂ ਉਹ ਵਿਸ਼ਾਲ ਡਿਪਲੋਡੋਕਸ ਅਤੇ ਟੀ ਰੈਕਸ ਨੂੰ ਛੰਹੂਣ ਵਾਲੀ ਦੂਰੀ ਤੇ ਹੀ ਪਹੁੰਚ ਜਾਂਦੇ ਹਨ।
ਸਾਇੰਸ ਸਿਟੀ ਵਲੋ਼ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਤੇ ਤਕਨਾਲੌਜੀ, ਚੰਡੀਗੜ੍ਹ ਨਾਲ ਮਿਲਕੇ ਸਾਝੇ ਤੌਰ ਤੇ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ ।ਇਸ ਵਾਰ ਦਾ ਵਿਗਿਆਨ ਦਿਵਸ ਦਾ ਥੀਮ “ ਦੁਨੀਆਂ ਦੀ ਭਲਾਈ ਲਈ ਵਿਗਿਆਨ ਹੈ” ਜੋ ਵਿਸ਼ਵ ਪੱਧਰ ਤੇ ਦੇਸ਼ ਦੀ ਭੂਮਿਕਾ ਅਤੇ ਕੌਮਾਂਤਰੀ ਖੇਤਰਾਂ ਵਿਚ ਵੱਧਦੀ ਦਿੱਖ ਨੂੰ ਦਰਸਾਉਂਦਾ ਹੈ।
ਇਸ ਮੌਕੇ ਉਦਮੀ ਵਿਕਾਸ ਖੇਤਰੀ ਕੇਂਦਰ ਦੇ ਸਲਾਹਕਾਰ ਡਾ. ਹਿਮੇਸ਼ ਸ਼ਰਮਾਂ ਮਾਹਿਰ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ “ ਉਦੱਮੀ ਸਿੱਖਿਆ ਵਿਚ ਵਿਗਿਆਨ ਦੀ ਭੂਮਿਕਾ “ ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਦਮੀ ਸਿੱਖਿਆ ਹਰੇਕ ਤਰ੍ਹਾਂ ਦੇ ਸਮਾਜਕ ਤੇ ਆਰਥਿਕ ਪਿੱਛੋਕੜ ਵਾਲੇ ਵਿਦਿਆਰਥੀਆਂ ਨੂੰ ਕੁਝ ਹੱਟ ਕੇ ਸੋਚਣ ਅਤੇ ਗੈਰ—ਰਵਾਇਤੀ ਯੋਗਤਾ ਅਤੇ ਹੁਨਰ ਨੂੰ ਨਿਖਾਰਨ ਵਿਚ ਮਦਦਗਾਰ ਹੈ। ਇਕ ਚੰਗਾ ਉਦਯੋਗਪਤੀ ਵਪਾਰ ਦੀ ਸ਼ੁਰੂਆਤਰ ਵੇਲੇ ਵਿਗਿਆਨਕ ਵਿਧੀ ਦੀ ਵਰਤੋਂ ਕਰਦਾ ਹੈ।ਉਨ੍ਹਾਂ ਕਿਹਾ ਉੱਦਮੀ ਸਿੱਖਿਆ ਵਿਦਿਆਰਥੀਆਂ ਦੇ ਮਨ, ਰੱਵੀਏ ਅਤੇ ਵਿਵਹਾਰ ਨੂੰ ਇਕ ਸੱਚਾ ਉੱਦਮੀ ਬਣਨ ਲਈ ਢਾਲ ਸਕਦੀ ਹੈ ਜਿਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਸ ਮੌਕੇ “ਦੁਨੀਆਂ ਦੀ ਭਲਾਈ ਲਈ ਵਿਗਿਆਨ” ਵਿਸ਼ੇ *ਤੇ ਕਰਵਾਏ ਗਏ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਵਿਚ ਪਹਿਲਾ ਇਨਾਮ ਕੇ.ਵੀ ਸੀ.ਆਰ.ਪੀ.ਐਫ਼ ਸਰਾਏ ਖਾਸ ਦੀ ਸੂਚੀ ਨੇ, ਦੂਜਾ ਸੈਂਟ ਜੋਸਫ਼ ਕਾਨਵੈਂਟ ਸਕੂਲ ਜਲੰਧਰ ਦੀ ਜੈਨਿਸ਼ਾ ਭਾਟੀਆਂ ਨੇ ਅਤੇ ਇਸੇ ਤਰ੍ਹਾਂ ਹੀ ਤੀਸਰਾ ਇਨਾਮ ਡਿਪਸ ਮਕਸੂਦਾ ਜਲੰਧਰ ਦੇ ਵੰਸ਼ਦੀਪ ਨੇ ਜਿੱਤਿਆ।