ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਲਈ ਟੈਂਡਰ ਕੱਢਣੇ ਸੰਗਤਾਂ ਦੀਆ ਅੱਖਾਂ ‘ਚ ਘੱਟਾ ਪਾਉਣ ਤੋਂ ਬਿਨਾਂ ਹੋਰ ਕੁਝ ਨਹੀਂ: ਮਨਜੀਤ ਸਿੰਘ ਭੋਮਾ
ਚੰਡੀਗੜ੍ਹ,29ਮਈ(ਵਿਸ਼ਵ ਵਾਰਤਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਲਈ ਟੈਂਡਰ ਕੱਢਣੇ ਸਿਰਫ ਸੰਗਤਾਂ ਦੀਆ ਅੱਖਾ ਵਿਚ ਘੱਟਾ ਪਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ।ਇਹ ਟੈਂਡਰ ਬਾਦਲ ਪਰਿਵਾਰ ਦੇ ਕਹਿਣ ਉੱਤੇ ਫਿਰ ਦੁਬਾਰਾ ਪੀ ਟੀ ਸੀ ਚੈਨਲ ਨੂੰ ਹੀ ਦਿੱਤਾ ਜਾਵੇਗਾ।ਇਹ ਬਾਦਲਾ ਦਾ ਨਿੱਜੀ ਚੈਨਲ ਹੈ ਜੋ ਗੁਰਬਾਣੀ ਦੇ ਨਾਲ ਨਾਲ ਇਹਨਾਂ ਦੀਆ ਰਾਜਨੀਤਕ ਗਤੀਵਿਧੀਆਂ ਤੇ ਨਾਚ ਗਾਣਾ ਵੀ ਚਲਾਉਂਦਾ ਹੈ।ਸ਼੍ਰੋਮਣੀ ਕਮੇਟੀ ਵੱਲੋ ਗੁਰਬਾਣੀ ਪ੍ਰਸਾਰਣ ਸਬੰਧੀ ਬਣਾਈ ਕਮੇਟੀ ਵਿੱਚ ਹੋਰ ਕਿਸੇ ਵੀ ਪੰਥਕ ਜਥੇਬੰਦੀ ਦੇ ਮੈਂਬਰ ਨੂੰ ਸ਼ਾਮਲ ਨਹੀ ਕੀਤਾ ਗਿਆ।ਇਹਨਾਂ ਆਪਣੇ ਹੀ ਮੈਂਬਰ ਦੀ ਕਮੇਟੀ ਬਣਾ ਕੇ ਸੰਗਤਾਂ ਦੀਆ ਅੱਖਾਂ ਵਿੱਚ ਘੱਟਾ ਪਾਇਆ ਹੈ। ਇਸ ਕਮੇਟੀ ਵਿਚ ਕਮੇਟੀ ਬਾਦਲ ਪ੍ਰਵਾਰ ਦੇ ਅਤਿਅੰਤ ਨਿਕਟਵਰਤੀ ਮੈਂਬਰ ਰਘੂਜੀਤ ਸਿੰਘ ਵਿਰਕ ਨੂੰ ਸ਼ਾਮਲ ਕੀਤਾ ਗਿਆ । ਜੋ ਸ਼੍ਰੋਮਣੀ ਕਮੇਟੀ ਦੇ ਦੋ ਟੋਟੇ ਕਰਨ ਲਈ ਮੁੱਖ ਤੌਰ ਤੇ ਜੁਮੇਵਾਰ ਹੈ ।ਇਸ ਤੋਂ ਇਹ ਸਾਬਤ ਹੁੰਦਾ ਹੈ ਜੋਂ ਵੀ ਸ਼ਰਤਾਂ ਤੇ ਨਿਯਮ ਕਮੇਟੀ ਰੱਖੇਗੀ ਉਹ ਇਹਨਾਂ ਦੇ ਮੁਤਾਬਕ ਹੀ ਹੋਣਗੇ ਤੇ ਨਾ ਹੀ ਕਿਸੇ ਹੋਰ ਚੈਨਲ ਨੂੰ ਕੁਆਲੀਫਾਈ ਕਰਨ ਦਿੱਤਾ ਜਾਏਗਾ।ਇਹਨਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਇਹ ਟੈਂਡਰ ਪੀ ਟੀ ਸੀ ਨੂੰ ਹੀ ਦਿੱਤਾ ਜਾਣਾ ਹੈ।
ਸ਼੍ਰੋਮਣੀ ਕਮੇਟੀ ਕਿਉ ਜਥੇਦਾਰ ਸਾਹਿਬ ਦੀ ਆਪਣਾ ਚੈਨਲ ਬਣਾਉਣ ਵਾਲੀ ਕਹੀ ਗੱਲ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।ਇਹ ਆਪਣਾ ਚੈਨਲ ਕਿਉ ਨਹੀਂ ਬਣਾ ਰਹੀ ? ਇਹ ਜਥੇਦਾਰ ਸਾਹਿਬ ਦੇ ਹੁਕਮ ਦੀ ਸਰੇਆਮ ਉਲੰਘਣਾ ਹੈ । ਜੇਕਰ ਕੋਈ ਆਮ ਬੰਦਾ ਆਪਣਾ ਚੈਨਲ ਬਣਾ ਕੇ ਚਲਾ ਸਕਦਾ ਤੇ ਐਸਜੀਪੀਸੀ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੋ ਕੇ ਆਪਣਾ ਚੈਨਲ ਕਿਉ ਨਹੀਂ ਚਲਾ ਸਕਦੀ। ਜਾਂ ਫਿਰ ਇਹ ਸਮਝਿਆ ਜਾਵੇ ਕਿ ਇਹਨਾਂ ਨੂੰ ਚੈਨਲ ਬਣਾਉਣ ਨਹੀਂ ਦਿੱਤਾ ਜਾ ਰਿਹਾ ਕਿਉਕਿ ਸ਼੍ਰੋਮਣੀ ਕਮੇਟੀ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਤੇ ਪੀ ਟੀ ਸੀ ਚੈਨਲ ਗੁਰਬਾਣੀ ਦੇ ਨਾਲ ਨਾਲ ਬਾਦਲਾ ਦੀਆ ਰਾਜਨੀਤਿਕ ਖਬਰਾਂ ਤੇ ਨਾਚ ਗਾਣਾ ਵੀ ਚਲਾਉਂਦਾ ਹੈ ਜੇਕਰ ਐਸਜੀਪੀਸੀ ਆਪਣਾ ਚੈਨਲ ਬਣਾ ਲੈਂਦੀ ਹੈ ਤੇ ਉਸ ਉੱਤੇ ਸਿਰਫ ਦਰਬਾਰ ਸਾਹਿਬ ਦੀ ਗੁਰਬਾਣੀ ਹੀ ਚਲਣੀ ਹੈ ਬਾਦਲਾ ਦੀਆ ਖ਼ਬਰਾਂ ਤੇ ਨਾਚ ਗਾਣਾ ਨਹੀਂ। ਅਸੀਂ ਐਸਜੀਪੀਸੀ ਵੱਲੋ ਆਪਣਾ ਚੈਨਲ ਨਾ ਬਣਾਉਣ ਦਾ ਏਹੀ ਇਕ ਵੱਡਾ ਕਾਰਨ ਸਮਝਦਾ ਹਾਂ।ਅਸੀਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਹੀ ਅਪੀਲ ਕਰਦੇ ਹਾਂ ਕਿ ਜਥੇਦਾਰ ਸਾਹਿਬ ਦਾ ਆਦੇਸ਼ ਖਿੜੇ ਮੱਥੇ ਪ੍ਰਵਾਨ ਕਰਕੇ ਆਪਣਾ ਚੈਨਲ ਬਣਾ ਕੇ ਚਲਾਇਆ ਜਾਵੇ । ਜੇਕਰ ਸ੍ਰੋਮਣੀ ਕਮੇਟੀ ਜਥੇਦਾਰ ਦਾ ਆਦੇਸ਼ ਅਮਲ ਵਿੱਚ ਨਹੀਂ ਲਿਆਉਂਦੀ ਤਾਂ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਲੈਣਾ ਚਾਹੀਦਾ ਹੈ ।