ਸ਼ਾਰਟ ਸਰਕਟ ਦੇ ਕਾਰਨ ਲੱਗੀ ਅੱਗ, 20 ਏਕੜ ਤੋਂ ਜਿਆਦਾ ਫਸਲ ਸੜ ਕੇ ਸਵਾਹ
ਅੰਮ੍ਰਿਤਸਰ, 25 ਅਪ੍ਰੈਲ (ਵਿਸ਼ਵ ਵਾਰਤਾ): ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪਿੰਡ ਨੌਸ਼ਹਿਰਾ ਵਿਖੇ ਸ਼ਾਰਟ ਸਰਕਟ ਦੇ ਕਾਰਨ ਲੱਗੀ ਅੱਗ ਨਾਲ 20 ਏਕੜ ਤੋਂ ਜਿਆਦਾ ਫਸਲ ਸੜ ਕੇ ਸਵਾਹ ਹੋ ਗਈ। ਖੇਤ ਮਾਲਿਕਾਂ ਦਾ ਕਹਿਣਾ ਕਿ ਉਹ ਕਈ ਵਾਰ ਬਿਜਲੀ ਵਿਭਾਗ ਨੂੰ ਹਾਈਟੈਂਸ਼ਨ ਤਾਰਾਂ ਦੀ ਸਮੱਸਿਆ ਹੱਲ ਕਰਨ ਲਈ ਕਿਹਾ ਸੀ ਲੇਕਿਨ ਅੱਜ ਸਾਡੀ ਖੜੀ ਕਣਕ ਦੀ ਫ਼ਸਲ ਬਰਬਾਦ ਹੋ ਗਈ ਹੈ, ਇਸ ਲਈ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਪੀੜਤ ਕਿਸਾਨਾਂ ਨੇ ਦੱਸਿਆ ਕਿ ਅੱਗ ਬੁਝਾਉਣ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖ਼ਰਾਬ ਹੋ ਗਈਆਂ ਨਹੀ ਤਾਂ ਨੁਕਸਾਨ ਘੱਟ ਸਕਦਾ ਸੀ ।