ਸ਼ਹੀਦੀ ਜੋੜ ਮੇਲੇ ਤੇ ਲੰਗਰਾਂ ਦੀ ਸੇਵਾ ਦੇ ਨਾਲ ਨਾਲ ਫ੍ਰੀ ਲਿਟਰੇਚਰ ਤੇ ਸੰਘਣੀ ਧੁੰਦ ਵਿੱਚ ਹਾਦਸਿਆਂ ਤੋਂ ਬਚਣ ਲਈ ਫ੍ਰੀ ਰਿਫੈਕਲਟਰ ਵੰਡੇ ਜਾਣ : -ਮਨਜੀਤ ਸਿੰਘ ਭੋਮਾ
ਅੰਮ੍ਰਿਤਸਰ, 22ਦਸੰਬਰ (ਵਿਸ਼ਵ ਵਾਰਤਾ ) ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਕਾਰਨ ਸਮੁੱਚੇ ਪੰਜਾਬ,ਦੇਸ਼ ਅਤੇ ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਚ ਪੁੱਜ ਰਹੀਆਂ ਹਨ। ਇਹ ਸਮੇਂ ਪੰਜਾਬ ਚ ਸੰਘਣੀ ਧੁੰਦ ਪੈ ਰਹੀ ਹੈ,ਜਿਸ ਕਾਰਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ । ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਨੇ ਕਰਦਿਆਂ ਕਿਹਾ ਕਿ ਜੋ ਸੰਗਤ ਲੰਗਰ ਲਾ ਰਹੀ ਹੈ ਉਨ੍ਹਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੰਗਰਾਂ ਦੀ ਸੇਵਾ ਦੇ ਨਾਲ ਨਾਲ ਸਾਹਿਬਜ਼ਾਦਿਆਂ ਸੰਬੰਧੀ ਫ੍ਰੀ ਲਿਟਰੇਚਰ ਤੇ ਸੰਘਣੀ ਧੁੰਦ ਕਾਰਨ ਰਸਤਾ ਸਾਫ਼ ਦਿਖਾਈ ਨਹੀ ਦਿੰੰਦਾ ਇਸ ਲਈ ਸੜਕਾਂ , ਗੱਡੀਆਂ , ਕਾਰਾਂ ਅਤੇ ਲੰਗਰ ਵਾਲੀ ਥਾਂ ਫ੍ਰੀ ਰਿਫਲੈਕਟਰ( ਲਾਲ ਨਿਸ਼ਾਨ) ਜੋਂ ਧੁੰਦ ਪੈਣ ਤੇ ਦਿੱਖ ਜਾਂਦੇ ਹਨ ਵੰਡੇ ਜਾਣ ਤਾਂ ਜੋ ਸੰਘਣੀ ਧੁੰਦ ਵਿੱਚ ਹਾਦਸਿਆਂ ਤੋਂ ਬਚਿਆਂ ਜਾ ਸਕੇ।
ਇਸ ਬਾਰੇ ਅੱਗੇ ਦਸਦਿਆਂ ਸ ਭੋਮਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਯੋਗ ਅਗਵਾਈ ਚ ਇਹ ਫ੍ਰੀ ਸੇਵਾ ਪਹਿਲਾਂ ਹੀ ਕੀਤੀ ਜਾ ਰਹੀ ਹੈ,ਜਿਸ ਨਾਲ ਸੰਗਤ ਨੂੰ ਫਾਇਦਾ ਵੀ ਹੋ ਰਿਹਾ ਹੈ। ਪੰਜਾਬ ਅਤੇ ਹੋਰ ਵੱਖ ਵੱਖ ਥਾਵਾਂ ਤੇ ਵਲੰਟੀਅਰ ਇਹ ਸੇਵਾ ਨਿਭਾ ਰਹੇ ਹਨ।
ਭੋਮਾ ਨੇ ਸਮੂੰਹ ਜਥੇਬੰਦੀਆਂ ਤੇ ਧਾਰਮਿਕ ਸੰਸਥਾ ਨੂੰ ਵੀ ਕਿਹਾ ਕਿ ਵੱਧ ਤੋ ਵੱਧ ਰਿਫਲੈਕਟਰ ਲੰਗਰ ਵਾਲੀ ਥਾਂ ਤੇ ਅਤੇ ਕੁਝ ਦੂਰੀ ਤੇ ਪੱਕੇ ਪ੍ਰਬੰਧ ਨਾਲ ਲਾਏ ਜਾਣ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸ ਭੋਮਾ ਨੇ ਇਸ ਮੌਕੇ ਹੋਰ ਵੀ ਸੰਸਥਾਵਾਂ ਜੋ ਆਪ ਮੁਹਾਰੇ ਆਕੇ ਇਹ ਸੇਵਾ ਕਰਨ ਦੀ ਚਾਹਵਾਨ ਹੈ,ਉਨ੍ਹਾ ਨੂੰ ਵੀ ਅਪੀਲ ਕੀਤੀ।