ਸ਼ਹਿਰ ਦੀ ਬਿਹਤਰੀ ਲਈ ਕਾਂਗਰਸ ਨੂੰ ਵੋਟ ਪਾਓ: ਬਲਬੀਰ ਸਿੰਘ ਸਿੱਧੂ
50 ਵਾਰਡਾਂ ਤੋਂ ਅਕਾਲੀ ਦਲ, ਭਾਜਪਾ ਅਤੇ ਆਪ ਦੇ ਝਾੜੂ ਨੂੰ ਸਾਫ ਕਰਨਾ ਜਰੂਰੀ
ਸਿੱਧੂ ਨੇ ਕੁੰਭੜਾ ਪਿੰਡ ਵਿਚ ਕਾਂਗਰਸ ਉਮੀਦਵਾਰ ਜਗਦੀਸ਼ ਸਿੰਘ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ
ਮੋਹਾਲੀ, 5 ਫਰਵਰੀ (ਵਿਸ਼ਵ ਵਾਰਤਾ): ਭਾਜਪਾ ਅਤੇ ਅਕਾਲੀ ਦਲ ਇੱਕ ਹੀ ਹਨ ਅਤੇ ਇਨ੍ਹਾਂ ਕੋਲੋਂ ਕਿਸੇ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ | ਮੋਹਾਲੀ ਦੇ 50 ਵਾਰਡਾਂ ਤੋਂ ਅਕਾਲੀ ਦਲ, ਭਾਜਪਾ , ਆਜਾਦ ਗਰੁੱਪ ਅਤੇ ਆਪ ਦੇ ਝਾੜੂ ਨੂੰ ਸਾਫ ਕਰਨਾ ਜਰੂਰੀ ਹੈ |
ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਅਤੇ ਮੋਹਾਲੀ ਦੇ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਸੈਕਟਰ 68 ਪਿੰਡ ਕੁੰਭੜਾ ਵਿਚ ਵਾਰਡ ਨੰਬਰ 26 ਤੋਂ ਕਾਂਗਰਸ ਦੇ ਉਮੀਦਵਾਰ ਜਗਦੀਸ਼ ਸਿੰਘ ਦੇ ਚੋਣ ਦਫਤਰ ਦੇ ਉਦਘਾਟਨ ਸਮਾਗਮ ਵਿਚ ਮÏਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ |
ਸਿੱਧੂ ਨੇ ਕਿਹਾ, ਕਿਸਾਨਾਂ ਨੂੰ ਰੋਕਣ ਦੇ ਲਈ ਸੜਕਾਂ ਤੇ ਕਿੱਲਾਂ ਅਤੇ ਸਰੀਏ ਲਗਾਉਣ ਵਾਲੀ ਸਰਕਾਰ ਕਿਸੇ ਨੂੰ ਕੁਝ ਨਹੀਂ ਦੇ ਸਕਦੀ, ਇਹ ਲੋਕਾਂ ਦੇ ਹੱਕ ਖੋਹਣ ਵਾਲੀ ਸਰਕਾਰ ਹੈ | ਕਿਸਾਨ ਮਹੀਨਿਆਂ ਤੋਂ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਭੜਕਾ ਰਹੀ ਹੈ ਤਾਂ ਕਿ ਉਸਨੂੰ ਗਾਲੀ ਗਲੋਚ ਦਾ ਮÏਕਾ ਮਿਲੇ ਤੇ ਅੰਦੋਲਨ ਨੂੰ ਦਬਾਇਆ ਜਾ ਸਕੇ |
ਜਗਦੀਸ਼ ਸਿੰਘ, ਇੱਕ ਕਿਸਾਨ ਹਨ ਅਤੇ ਇਨ੍ਹਾਂ ਨੂੰ ਕਿਸਾਨਾਂ ਦੇ ਦਰਦ ਦੇ ਬਾਰੇ ਵਿਚ ਪਤਾ ਹੈ | ਇੱਥੇ ਮÏਜੂਦ ਸਾਰੇ ਕਿਸਾਨਾਂ, ਮਜਦੂਰਾਂ, ਛੋਟੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ | ਕੁੰਭੜਾ ਪਿੰਡ ਮੋਹਾਲੀ ਦੀ ਪਛਾਣ ਹੈ ਅਤੇ ਇੱਥੇ ਲੋਕਾਂ ਦੀਆਂ ਤਾਰਾਂ ਦੀ ਸਮੱਸਿਆ ਸੀ, ਜਿਸਨੂੰ ਮੈਂ ਖੁੱਦ ਅੱਗੇ ਹੋ ਕੇ ਪੁਆਇਆ ਅਤੇ ਪਿੰਡ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ | ਜਗਦੀਸ਼ ਸਿੰਘ ਤੁਹਾਡੇ ਵਿੱਚੋਂ ਹੀ ਹਨ ਅਤੇ ਜੇਕਰ ਤੁਹਾਡਾ ਆਪਣਾ ਉਮੀਦਵਾਰ ਨਗਰ ਨਿਗਮ ਵਿਚ ਐਮ.ਸੀ. ਹੋਵੇਗਾ ਤਾਂ ਨਿਗਰ ਵਿਚ ਤੁਹਾਡੇ ਕੰਮ ਵੀ ਤੇਜੀ ਨਾਲ ਹੋਣਗੇ |
ਸਿੱਧੂ ਨੇ ਕਿਹਾ ਕਿ ਅੱਜ ਕੁੰਭੜਾ ਅਤੇ ਆਸੇ ਪਾਸੇ ਦੇ ਸਾਰੇ ਖੇਤਰਾਂ ਵਿਚ ਤੇਜੀ ਨਾਲ ਵਿਕਾਸ ਹੋ ਰਿਹਾ ਹੈ | ਮੋਹਾਲੀ ਵਿਚ ਮੈਡੀਕਲ ਕਾਲਜ ਵੀ ਅੰਬਿਕਾ ਸੋਨੀ ਦੀਆਂ ਕੋਸ਼ਿਸ਼ਾਂ ਸਦਕਾ ਸਫਲ ਹੋਇਆ | ਇੰਟਰਨੈਸ਼ਨਲ ਏਅਰਪੋਰਟ ਸ੍ਰੀ ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਮੋਹਾਲੀ ਵਿਚ ਆਇਆ | ਲਾਂਡਰਾ ਬਾਈਪਾਸ ਦੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੈਨੂੰ 27 ਕਰੋੜ ਰੁਪਏ ਨਾਲੋਂ ਜਿਆਦਾ ਦਾ ਬਜਟ ਦੇ ਕੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਪ੍ਰੋਜੈਕਟ ਪੂਰਾ ਕਰੋ ਅਤੇ ਅੱਜ ਉੱਥੇ ਬਹੁਤ ਹੀ ਤੇਜੀ ਨਾਲ ਕੰਮ ਚੱਲ ਰਿਹਾ ਹੈ | ਅਸੀਂ ਮੋਹਾਲੀ ਵਿਚ ਕਮਿਊਨਿਟੀ ਸੈਂਟਰ ਬਣਾਏ, ਮੈਡੀਕਲ ਸੁਵਿਧਾਵਾਂ ਨੂੰ ਬਿਹਤਰ ਕੀਤਾ ਅਤੇ ਇੱਥੇ ਦੋ ਨਵੀਆਂ ਯੂਨੀਵਰਸਿਟੀਆਂ ਆ ਰਹੀਆਂ ਹਨ | ਇਹ ਸਾਰੇ ਕੰਮ ਕਾਂਗਰਸ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹਨ |
ਉਨ੍ਹਾਂ ਨੇ ਕਿਹਾ ਕਿ ਕੁਲਵੰਤ ਸਿੰਘ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਨੂੰ ਕਿਸਾਨਾਂ ਤੋਂ ਲੈ ਕੇ ਸ਼ਹਿਰ ਤੱਕ ਕਿਸੇ ਨਾਲ ਕੋਈ ਵਾਸਤਾ ਨਹੀਂ ਹੈ | ਇਹ ਹਮੇਸ਼ਾ ਤੋਂ ਹੀ ਆਪਣੇ ਲਾਭ ਦੀ ਗੱਲ ਕਰਦੇ ਆਏ ਹਨ | ਕੁਲਵੰਤ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਕਿ ਕਿਸਾਨ ਅੰਦੋਲਨ ਦੇ ਕਾਰਨ ਅਕਾਲੀ ਦਲ ਦੀ ਹਾਲਤ ਬਹੁਤ ਖਰਾਬ ਹੈ ਅਤੇ ਅਜਿਹੇ ਵਿਚ ਉਸਨੇ ਅਕਾਲੀ ਦਲ ਤੋਂ ਪਿੱਛਾ ਛੁਡਾ ਕੇ ਆਪਣਾ ਅਲਗ ਗੁੱਟ ਬਣਾ ਲਿਆ | ਅੱਜ ਉਹ ਅਜਿਹਾ ਚੋਣ ਚਿੰਨ੍ਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਉਹ ਕਿਸਾਨ ਹਿਤੈਸ਼ੀ ਬਣ ਸਕਣ | ਅੱਜ ਅਕਾਲੀ ਦਲ ਦੇ ਕੋਲ ਸ਼ਹਿਰ ਵਿਚ ਉਮੀਦਵਾਰ ਖੜ੍ਹੇ ਕਰਨ ਦੇ ਲਈ 10 ਚਿਹਰੇ ਵੀ ਨਹੀਂ ਹਨ |
ਇਸ ਮÏਕੇ ਤੇ ਗੁਰਮੀਤ ਸਿੰਘ ਬੈਦਵਾਣ, ਜਗਤਾਰ ਸਿੰਘ, ਕਮਲ ਜੈਲਦਾਰ, ਕਾਕਾ ਨੰਬਰਦਾਰ, ਪਾਲ ਸਿੰਘ ਸਕੱਤਰ, ਅੱਛਰਾ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਨਰੇਸ਼ ਧੀਮਾਨ, ਧਰਮਪਾਲ ਪੰਡਤ, ਸੀਤਾ ਰਾਮ, ਕੰਵਲਜੀਤ ਬਿੰਨੀ, ਮਜੇਲ ਬਖਤÏਰ, ਅਜੀਤ ਕੁਮਾਰ ਮੁਕੰਦੀ, ਨੈਬ ਸਿੰਘ, ਪੱਪਾ ਮਿਸਤਰੀ, ਸੰਤ ਸਿੰਘ, ਦਲਜੀਤ ਨੰਬਰਦਾਰ, ਤੇਜੀ ਕੁਲਦੀਪ, ਬਲਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਹੋਰ ਸਮਰਥਕ ਮÏਜੂਦ ਸਨ