ਸ਼ਮਸ਼ਾਨਘਾਟ ਦੀ ਕੰਧ ਡਿੱਗਣ ਕਾਰਨ 4 ਦੀ ਮੌਤ
ਚੰਡੀਗੜ੍ਹ, 21ਅਪ੍ਰੈਲ(ਵਿਸ਼ਵ ਵਾਰਤਾ)- ਹਰਿਆਣਾ ਦੇ ਗੁਰੂਗ੍ਰਾਮ ‘ਚ ਸ਼ਨੀਵਾਰ ਸ਼ਾਮ ਨੂੰ ਵੱਡਾ ਹਾਦਸਾ ਵਾਪਰ ਗਿਆ। ਮਦਨਪੁਰੀ ਸਥਿਤ ਸ਼ਮਸ਼ਾਨਘਾਟ ਦੀ ਕੰਧ ਅਚਾਨਕ ਡਿੱਗ ਗਈ। ਇਸ ਕਾਰਨ ਉਥੇ ਬੈਠੇ 2 ਬੱਚਿਆਂ ਸਮੇਤ 6 ਲੋਕ ਇਸ ਦੀ ਲਪੇਟ ‘ਚ ਆ ਗਏ। ਮਲਬੇ ਹੇਠ ਦੱਬ ਕੇ ਇਕ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਅਰਜੁਨ ਨਗਰ ਪੁਲੀਸ ਚੌਕੀ ਦੇ ਨਾਲ ਲੱਗਦੇ ਇਲਾਕੇ ਵਿੱਚ ਵਾਪਰੀ। ਇੱਥੇ ਸ਼ਮਸ਼ਾਨਘਾਟ ਦੀ 18 ਫੁੱਟ ਉੱਚੀ ਕੰਧ ਸੀ, ਜੋ ਡਿੱਗ ਗਈ ਹੈ। ਮ੍ਰਿਤਕਾਂ ਦੀ ਪਛਾਣ ਪੱਪੂ, ਕ੍ਰਿਸ਼ਨਾ, ਮਨੋਜ ਅਤੇ ਲੜਕੀ ਖੁਸ਼ਬੂ ਵਜੋਂ ਹੋਈ ਹੈ।