ਸਹਿਕਾਰਤਾ ਮੰਤਰੀ ਰੰਧਾਵਾ ਤੇ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ‘ਇਹ ਜੋ ਸਮਸੇਰ ਸੰਧੂ’ ਪੁਸਤਕ ਲੋਕ ਅਰਪਣ
ਪ੍ਰਿੰਸੀਪਲ ਸਰਵਣ ਵਿੱਚ ਵੱਲੋਂ ਪੰਜਾਬ ਦੀ ਨੁਹਾਰ ਬਦਲਣ ਲਈ ਸਬਦ ਸੱਭਿਆਚਾਰ ਪੈਦਾ ਕਰਨ ਦਾ ਸੱਦਾ
ਗੀਤਕਾਰ, ਕਹਾਣੀਕਾਰ ਤੇ ਪੱਤਰਕਾਰ ਸਮਸੇਰ ਸੰਧੂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਉਤੇ ਝਾਤ ਪਾਉਂਦੀ ਹੈ ਪੁਸਤਕ
ਚੰਡੀਗੜ•, 29 ਨਵੰਬਰ- ਸਹਿਕਾਰਤਾ ਤੇ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬੀ ਸਾਹਿਤ, ਸੰਗੀਤ, ਸੱਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸਖਸੀਅਤ ਸਮਸੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉੰਦੀ ਪੁਸਤਕ ‘ਇਹ ਜੋ ਸਮਸੇਰ ਸੰਧੂ’ ਸੁੱਕਰਵਾਰ ਨੂੰ ਲੋਕ ਅਰਪਣ ਕੀਤੀ ਗਈ। ਰਿਲੀਜ ਸਮਾਗਮ ਸਮਾਗਮ ਦੇ ਮੁੱਖ ਮਹਿਮਾਨ ਸ. ਰੰਧਾਵਾ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ, ਸਮਸੇਰ ਸੰਧੂ, ਪੁਸਤਕ ਦੇ ਸੰਪਾਦਕ ਕੰਵਲਜੀਤ, ਨਿੰਦਰ ਘੁਗਿਆਣਵੀ ਤੇ ਦਿਲਸੇਰ ਸਿੰਘ ਚੰਦੇਲ ਵੱਲੋਂ ਇਹ ਪੁਸਤਕ ਰਿਲੀਜ ਕੀਤੀ ਗਈ।
ਪੰਜਾਬ ਕਲਾ ਪਰਿਸਦ ਦੇ ਸਹਿਯੋਗ ਨਾਲ ਅਦਬੀ ਪੰਜਾਬੀ ਸੱਥ ਰੋਜ ਗਾਰਡਨ ਵੱਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਇਹ ਸਮਾਗਮ ਉਸ ਵੇਲੇ ਪ੍ਰਭਾਵਸਾਲੀ ਬਣ ਗਿਆ ਜਦੋਂ ਪੁਸਤਕ ਲੋਕ ਅਰਪਣ ਦੇ ਸਮਾਗਮ ਨੇ ਸਾਹਿਤਕ, ਪੱਤਰਕਾਰੀ, ਗਾਇਕੀ, ਗੀਤਕਾਰੀ ਤੇ ਫਲਿਮ ਜਗਤਾਂ ਬਾਰੇ ਰੱਖੇ ਗਏ ਅਨਮੋਲ ਵਿਚਾਰਾਂ ਅਤੇ ਡੂੰਘੀ ਚਰਚਾ ਸਕਦਾ ਸੈਮੀਨਾਰ ਦਾ ਰੂਪ ਧਾਰ ਲਿਆ।
ਸਹਿਕਾਰਤਾ ਤੇ ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਦੀ ਤਰੱਕੀ ਲਈ ਸਾਹਿਤਕ ਲਹਿਰ ਖੜ•ੀ ਕਰਨ ਦੀ ਲੋੜ ਹੈ। ਉਨ•ਾਂ ਕਿਹਾ ਕਿ ਰਾਜਸੀ ਜੀਵਨ ਵਿੱਚ ਵਿਚਰਦਿਆਂ ਸਾਹਿਤਕ ਮਹਿਫਲਾਂ ਵਿੱਚ ਪਹੁੰਚ ਕੇ ਉਨ•ਾਂ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਰਾਜਨੀਤਿਕ ਲੋਕਾਂ ਨੂੰ ਕਿਤਾਬਾਂ ਪੜ•ਨੀਆਂ ਸਭ ਤੋਂ ਜਰੂਰੀ ਹੈ। ਉਨ•ਾਂ ਕਿਹਾ ਕਿ ਹਰ ਬੱਚੇ ਦੇ ਹੱਥ ਵਿੱਚ ਪੁਸਤਕ ਹੋਣੀ ਚਾਹੀਦੀ ਹੈ। ਸਕੂਲੀ ਬੱਚਿਆਂ ਵਾਸਤੇ ਸਕੂਲੀ ਤੇ ਪੰਚਾਇਤ ਭਵਨ ਦੀਆਂ ਲਾਇਬ੍ਰੇਰੀਆਂ ਨੂੰ ਸੰਿਗਾਰਨ ਦੀ ਲੋੜ ਹੈ। ਉਨ•ਾਂ ਐਲਾਨ ਕੀਤਾ ਕਿ ਸਹਿਕਾਰਤਾ ਸਪਤਾਹ ਦੌਰਾਨ ਇਕ ਦਿਨ ਦਿਨ ਸਾਹਿਤਕਾਰੀ ਨੂੰ ਸਮਰਪਿਤ ਹੋਵੇਗਾ ਜਿਸ ਦਿਨ ਸਾਹਿਤਕ ਸੈਮੀਨਾਰ, ਗੋਸਟੀਆਂ, ਕਵੀ ਦਰਬਾਰ ਕਰਵਾਇਆ ਜਾਵੇਗਾ। ਉਨ•ਾਂ ਕਿਹਾ ਕਿ 3000 ਸਹਿਕਾਰੀ ਸੁਸਾਇਟੀਆਂ ਵਿੱਚ ਪੁਸਤਕਾਂ ਪਹੁੰਚਾ ਕੇ ਉੱਥੇ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ।
ਉਨ•ਾਂ ਸੰਧੂ ਦੇ ਗੀਤਾਂ ਬਾਰੇ ਨਿੱਜੀ ਜਜਬਾਤ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਉਨ•ਾਂ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਇਕ ਦਿਨ ਸਮਸੇਰ ਸੰਧੂ ਦੇ ਲਿਖੇ ਗੀਤ ‘ਪੇਕੇ ਹੁੰਦੇ ਮਾਂਵਾਂ ਨਾਲ’ ਸੁਣ ਕੇ ਉਨ•ਾਂ ਦੀਆਂ ਭੈਣਾਂ ਰੋਣ ਲੱਗ ਗਈਆਂ। ਉਸ ਦਿਨ ਤੋਂ ਬਾਅਦ ਉਨ•ਾਂ ਆਪਣੀਆਂ ਭੈਣਾਂ ਦੇ ਭਰਾ ਨਹੀਂ ਸਗੋਂ ਮਾਂ ਬਣ ਕੇ ਰਿਸਤਾ ਨਿਭਾਇਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ ਨੇ ਬੋਲਦਿਆਂ ਸਮਸੇਰ ਸੰਧੂ ਦੇ ਜੀਵਨ ਉਤੇ ਨਿਵੇਕਲੀਆਂ ਗੱਲਾਂ ਕਰਦਿਆਂ ਉਸ ਨੂੰ ਗੀਤਕਾਰੀ ਦਾ ਦਾਰਾ ਦੱਸਿਆ। ਉਨ•ਾਂ ਕਿਹਾ ਸੰਧੂ ਭਾਵੇਂ ਮਕਬੂਲ ਗੀਤਕਾਰ ਹੈ ਪ੍ਰੰਤੂ ਉਸ ਵੱਲੋਂ ਮੁੱਢਲੇ ਦੌਰ ਵਿੱਚ ਲਿਖੀਆਂ ਕਹਾਣੀਆਂ ਕਾਰਨ ਉਹ ਸਮਰੱਥ ਕਹਾਣੀਕਾਰਾਂ ਵਿੱਚ ਮੋਹਰੀ ਕਤਾਰ ਵਿੱਚ ਆਉਂਦਾ ਹੈ। ਉਨ•ਾਂ ਆਪਣੀ ਉਦਾਹਰਨ ਦਿੰਦਿਆ ਦੱਸਿਆ ਕਿ ਪੰਜਾਬੀ ਵਿੱਚ ਲਿਖਣ ਵਾਲੇ ਲੇਖਕਾਂ ਦੀ ਵੁੱਕਤ ਵੀ ਹੋਰਨਾਂ ਭਾਸਾਵਾਂ ਦੇ ਲੇਖਕਾਂ ਤੋਂ ਘੱਟ ਨਹੀਂ ਸਗੋਂ ਪੰਜਾਬੀ ਭਾਸਾ ਨੂੰ ਪਿਆਰ ਕਰਨ ਵਾਲੇ ਕੁੱਲ ਦੁਨੀਆਂ ਵਿੱਚ ਬੈਠੇ ਹਨ।ਉਨ•ਾਂ ਕਿਹਾ ਕਿ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਨਵੀਂ ਪੀੜ•ੀ ਨੂੰ ਪੁਸਤਕਾਂ ਨਾਲ ਜੋੜਨ ਦੀ ਲੋੜ ਹੈ।ਉਨ•ਾਂ ਸਬਦ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਉਤੇ ਜੋਰ ਦਿੱਤਾ।
ਸਮਸੇਰ ਸੰਧੂ ਨੇ ਨਾਮੀ ਸਾਇਰਾਂ ਦੇ ਸੇਅਰ ਸੁਣਾਉਂਦਿਆਂ ਸਮਾਗਮ ਨੂੰ ਕਵੀ ਦਰਬਾਰ ਵਿੱਚ ਤਬਦੀਲ ਕਰ ਦਿੱਤਾ। ਉਨ•ਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਸੁਣਾਈਆਂ ਕਵਿਤਾਵਾਂ ਤੋਂ ਲੈ ਕੇ ਮਕਬੂਲ ਗੀਤਾਂ ਦੇ ਮੁਖੜੇ ਵੀ ਸੁਣਾਏ।
ਮੰਚ ਸੰਚਾਲਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਚੇਤਨਾ ਪ੍ਰਕਾਸਨ ਵੱਲੋਂ ਛਾਪੀ ਇਹ ਪੁਸਤਕ ਸਮਸੇਰ ਸੰਧੂ ਨੂੰ ਜਾਣਨ ਵਾਲੇ ਹਰ ਛੋਟੀ-ਵੱਡੀ ਉਮਰ ਦੇ ਸਾਹਿਤਕ, ਸੱਭਿਆਚਾਰਕ, ਪੱਤਰਕਾਰੀ, ਫਲਿਮੀ, ਸੰਗੀਤ ਦੀ ਦੁਨੀਆਂ ਨਾਲ ਜੁੜੇ ਸੱਜਣਾਂ ਵੱਲੋਂ ਲਿਖੇ ਲੇਖਾਂ ਦਾ ਸ੍ਰੰਗਹਿ ਹੈ। ਇਸ ਪੁਸਤਕ ਰਾਹੀਂ ਸਮਸੇਰ ਸੰਧੂ ਦੇ ਬਚਪਨ ਤੋਂ ਲੈ ਕੇ ਹਰ ਪੱਖ ਬਾਰੇ ਜਾਣਕਾਰੀ ਮਿਲੇਗੀ ਜਿਸ ਵਿੱਚ ਵਿਦਿਆਰਥੀ ਜੀਵਨ ਵਿੱਚ ਸਾਹਿਤਕ ਰੁੱਚੀਆਂ ਵੱਲ ਝੁਕਾਅ, ਜਵਾਨੀ ਵੇਲੇ ਇਨਕਲਾਬੀ ਸਾਇਰ ਪਾਸ, ਸੁਰਜੀਤ ਪਾਤਰ, ਪ੍ਰਸਿੱਧ ਗੀਤਕਾਰ ਤੇ ਗਾਇਕ ਦੀਦਾਰ ਸੰਧੂ, ਜਗਦੇਵ ਸਿੰਘ ਜੱਸੋਵਾਲ, ਪ੍ਰਿੰਸੀਪਲ ਸਰਵਣ ਸਿੰਘ, ਗੁਰਭਜਨ ਗਿੱਲ ਨਾਲ ਦੋਸਤੀ ਦੀਆਂ ਯਾਦਾਂ, ਚੜ•ਦੀ ਉਮਰੇ ਲਿਖੀਆਂ ਚਰਚਿਤ ਕਹਾਣੀਆਂ, ਸਿੱਖ ਨੈਸਨਲ ਕਾਲਜ ਬੰਗਾ ਦੀ ਪ੍ਰੋਫੈਸਰੀ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਵੱਲ ਜਾਣਾ, ਕਬੱਡੀ ਤੇ ਕੁਸਤੀ ਖਿਡਾਰੀਆਂ ਬਾਰੇ ਲਿਖੇ ਲੇਖ
ਅਤੇ ਫੇਰ ਸੁਰਜੀਤ ਬਿੰਦਰਖੀਆ ਨਾਲ ਜੋੜੀ ਬਣਾ ਕੇ ਸੰਗੀਤ ਦੀ ਦੁਨੀਆ ਤੱਕ ਛਾ ਜਾਣ ਤੱਕ ਦੇ ਕਿੱਸੇ ਇਸ ਕਿਤਾਬ ਨੂੰ ਪੜ•ਨਯੋਗ ਬਣਾਉਂਦੇ ਹਨ।
ਇਸ ਤੋਂ ਪਹਿਲਾ ਅਦਬੀ ਸੱਥ ਰੋਜ ਗਾਰਡਨ ਦੇ ਸਰਪ੍ਰਸਤ ਦਿਲਸੇਰ ਸਿੰਘ ਚੰਦੇਲ ਨੇ ਜੀ ਆਇਆ ਆਖਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੱਥ ਬਣਨ ਤੋਂ ਬਾਅਦ ਇਹ ਪਲੇਠਾ ਸਮਾਗਮ ਹੈ ਜਿਸ ਵਿੱਚ ਇਹ ਅਹਿਮ ਪੁਸਤਕ ਲੋਕ ਅਰਪਣ ਕੀਤੀ ਗਈ। ਨਵਦੀਪ ਸਿੰਘ ਗਿੱਲ ਨੇ ਸਮਸੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉਂਦਿਆਂ ਉਨ•ਾਂ ਨੂੰ ਸਰਕਾਂਗੀ ਸਖਸੀਅਤ ਦੱਸਿਆ।ਮਲਕੀਤ ਸਿੰਘ ਔਜਲਾ ਨੇ ਬੋਲਦਿਆਂ ਸਮਸੇਰ ਸੰਧੂ ਤੇ ਸੁਰਜੀਤ ਬਿੰਦਰਖੀਆ ਵਿਚਾਲੇ ਸਾਂਝਾਂ ਬਾਰੇ ਕਿਵ-ਮਈ ਢੰਗ ਨਾਲ ਜਾਣਕਾਰੀ ਦਿੱਤੀ।
ਇਸ ਪੁਸਤਕ ਵਿੱਚ ਗੁਲਜਾਰ ਸੰਧੂ, ਸ.ਪ.ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਗੁਰਦਿਆਲ ਸਿੰਘ ਬੱਲ, ਹੰਸ ਰਾਜ ਹੰਸ, ਪੰਮੀ ਬਾਈ, ਵਿਜੇ ਟੰਡਨ, ਨਿੰਦਰ ਘੁਗਿਆਣਵੀ, ਸਨਾਉੱਲਾ ਘੁੰਮਣ, ਦੇਵ ਥਰੀਕਿਆਂ ਵਾਲਾ, ਗੱਜਣਵਾਲਾ ਸੁਖਮਿੰਦਰ, ਜਸਬੀਰ ਗੁਣਾਚੌਰੀਆ, ਅਮਰਜੀਤ ਗੁਰਦਾਸਪੁਰੀ, ਜਗਤਾਰ ਸਿੰਘ ਸਿੱਧੂ, ਹਰਬੰਸ ਹੀਉਂ, ਹਰਿੰਦਰ ਕਾਕਾ, ਅਤੈ ਸਿੰਘ, ਜੋਗਾ ਸਿੰਘ ਦੁਸਾਂਝ, ਕਰਮਜੀਤ ਸਿੰਘ, ਰਣਜੀਤ ਰਾਹੀ, ਨਵਦੀਪ ਸਿੰਘ ਗਿੱਲ ਵੱਲੋਂ ਸਮਸੇਰ ਸੰਧੂ ਬਾਰੇ ਲਿਖੇ ਲੇਖ ਸਾਮਲ ਹਨ।ਪੁਸਤਕ ਵਿੱਚ ਸਮਸੇਰ ਸੰਧੂ ਦੇ ਬਚਪਨ ਤੋਂ ਹੁਣ ਤੱਕ ਦੇ ਜੀਵਨ ਉਤੇ ਝਾਤ ਪਾਉਂਦੀਆਂ ਰੰਗਦਾਰ ਤੇ ਬਲੈਕ ਐਂਡ ਵਾਈਟ ਤਸਵੀਰਾਂ ਵੀ ਪੁਸਤਕ ਦੀ ਸਾਨ ਹਨ।